Latest News
ਬੁਲੰਦ ਸ਼ਹਿਰ ਦੀ ਹਿੰਸਾ ਸਾਜ਼ਿਸ਼ ਦਾ ਹਿੱਸਾ

Published on 05 Dec, 2018 11:14 AM.


ਲਖਨਊ
(ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਸਿਯਾਨਾ ਪਿੰਡ 'ਚ ਗਊ ਹੱਤਿਆ ਦੇ ਸ਼ੱਕ 'ਚ ਭੜਕੀ ਹਿੰਸਾ ਅਤੇ ਇੰਸਪੈਕਟਰ ਸੁਬੋਧ ਕੁਮਾਰ ਸਮੇਤ ਦੋ ਲੋਕਾਂ ਦੀ ਮੌਤ ਤੋਂ ਬਾਅਦ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਤਤਕਾਲ ਹੋਈ ਘਟਨਾ ਹੈ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ ਹੈ। ਖੇਤਰ 'ਚ ਗਊ ਹੱਤਿਆ ਦੀ ਅਫ਼ਵਾਹ ਕਿਸ ਨੇ ਫੈਲਾਈ? ਏਨੀ ਵੱਡੀ ਗਿਣਤੀ 'ਚ ਭੀੜ ਕਿੱਥੋਂ ਆਈ? ਭੀੜ ਦੇ ਹੱਥਾਂ 'ਚ ਹਥਿਆਰ ਕਿਸ ਨੇ ਦਿੱਤੇ? ਇਹ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ।
ਉੱਤਰ ਪ੍ਰਦੇਸ਼ ਦੇ ਡੀ ਜੀ ਪੀ ਓ ਪੀ ਸਿੰਘ ਨੇ ਦੱਸਿਆ ਕਿ ਬੁਲੰਦਸ਼ਹਿਰ ਹਿੰਸਾ ਇੱਕ ਵੱਡੀ ਸਾਜ਼ਿਸ਼ ਸੀ। ਉਥੇ ਜੋ ਹੋਇਆ, ਉਹ ਸਿਰਫ਼ ਲਾਅ ਐਂਡ ਆਰਡਰ ਦਾ ਮੁੱਦਾ ਨਹੀਂ ਸੀ, ਬਲਕਿ ਸਾਜ਼ਿਸ਼ ਸੀ। ਉਥੇ ਗਊ ਕਿਸ ਤਰ੍ਹਾਂ ਆਈ, ਕੌਣ ਲੈ ਕੇ ਆਇਆ। ਇਹ ਸਥਿਤੀਆਂ ਕਈ ਸਵਾਲ ਖੜੇ ਕਰਦੀਆਂ ਹਨ। ਇਸ ਘਟਨਾ ਨੂੰ 6 ਦਸੰਬਰ ਤੋਂ ਪਹਿਲਾਂ ਅੰਜਾਮ ਦੇਣਾ ਸਾਜ਼ਿਸ਼ ਦੀ ਬੂ ਆ ਰਹੀ ਹੈ।
ਹਾਲੇ ਤੱਕ ਪੁਲਸ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਯੂ ਪੀ ਸਰਕਾਰ ਨੇ ਵੀ ਇਸ ਘਟਨਾ ਦੇ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਪ੍ਰਗਟ ਕੀਤਾ ਹੈ।
ਡੀ ਜੀ ਪੀ ਨੇ ਦੱਸਿਆ ਕਿ ਇਸ ਘਟਨਾ 'ਤੇ ਪੁਲਸ ਅਤੇ ਐੱਸ ਆਈ ਟੀ ਦੀ ਟੀਮ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟੀਮ ਜਾਂਚ 'ਚ ਲਾਈ ਹੈ। ਜੋ ਘਟਨਾ ਦੀ ਜਾਂਚ ਸਾਜ਼ਿਸ਼ ਦੇ ਰੂਪ 'ਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਕੁਝ ਜਾਣਬੁੱਝ ਕੇ 6 ਦਸੰਬਰ ਤੋਂ ਪਹਿਲਾਂ ਕੀਤਾ ਗਿਆ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper