Latest News
ਭਾਜਪਾ ਸਾਂਸਦ ਸਵਿੱਤਰੀ ਬਾਈ ਫੂਲੇ ਵੱਲੋਂ ਅਸਤੀਫ਼ਾ

Published on 06 Dec, 2018 11:41 AM.


ਬਹਿਰਾਇਚ (ਨਵਾਂ ਜ਼ਮਾਨਾ ਸਰਵਿਸ)
ਆਪਣੇ ਬਿਆਨਾਂ ਤੋਂ ਆਪਣੀ ਹੀ ਪਾਰਟੀ ਸਾਹਮਣੇ ਅਕਸਰ ਮੁਸ਼ਕਲਾਂ ਖੜੀਆਂ ਕਰਨ ਵਾਲੀ ਚਰਚਿਤ ਸਾਂਸਦ ਸਵਿੱਤਰੀ ਬਾਈ ਫੂਲੇ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੂ ਪੀ ਦੇ ਬਹਿਰਾਇਚ ਤੋਂ ਸਾਂਸਦ ਫੂਲੇ ਨੇ ਅਸਤੀਫ਼ਾ ਦੇਣ ਦੇ ਨਾਲ ਹੀ ਭਾਜਪਾ 'ਤੇ ਇੱਕ ਵਾਰ ਫਿਰ ਹਮਲਾ ਬੋਲਿਆ। ਸਾਂਸਦ ਨੇ ਦੋਸ਼ ਲਾਇਆ ਕਿ ਭਾਜਪਾ ਸਮਾਜ 'ਚ ਬਟਵਾਰੇ ਦੀ ਸਾਜ਼ਿਸ਼ ਕਰ ਰਹੀ ਹੈ। ਇਸ ਦੌਰਾਨ ਫੂਲੇ ਨੇ ਦੋ ਟੁੱਕ ਕਿਹਾ ਕਿ ਜਦ ਤੱਕ ਉਹ ਜਿਊਂਦੀ ਹੈ, ਦੁਬਾਰਾ ਭਾਜਪਾ 'ਚ ਨਹੀਂ ਜਾਵੇਗੀ। ਨਾਲ ਹੀ ਉਨ੍ਹਾ ਨੇ ਇਹ ਵੀ ਸਾਫ਼ ਕੀਤਾ ਕਿ ਆਪਣੇ ਕਾਰਜਕਾਲ ਤੱਕ ਉਹ ਸਾਂਸਦ ਬਣੀ ਰਹੇਗੀ।
ਲਖਨਊ 'ਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ 'ਚ ਅਸਤੀਫ਼ੇ ਦੇ ਐਲਾਨ ਦੇ ਨਾਲ ਹੀ ਫੂਲੇ ਨੇ ਭਾਜਪਾ ਅਤੇ ਆਰ ਐੱਸ ਐੱਸ 'ਤੇ ਜਮ ਕੇ ਹਮਲਾ ਬੋਲਿਆ। ਫੂਲੇ ਨੇ ਕਿਹਾ, 'ਭਾਜਪਾ ਦਲਿਤ ਵਿਰੋਧੀ ਹੈ। ਬਾਬਾ ਸਾਹਿਬ ਦੀ ਮੂਰਤੀ ਪੂਰੇ ਦੇਸ਼ 'ਚ ਕਈ ਜਗ੍ਹਾ ਤੋੜੀ ਗਈ, ਪਰ ਤੋੜਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਵਾਰ-ਵਾਰ ਭਾਜਪਾ ਦੇ ਵੱਡੇ ਨੇਤਾ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ, ਪਰ ਅੱਜ ਤੱਕ ਪ੍ਰਾਈਵੇਟ ਸੈਕਟਰ 'ਚ ਅੱੈਸ ਸੀ/ਐੱਸ ਟੀ ਲਈ ਰਾਖਵਾਂਕਰਨ ਲਾਗੂ ਕਰਨ ਦਾ ਵਾਅਦਾ ਨਹੀਂ ਨਿਭਾਇਆ ਗਿਆ।'
ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਉਹਨਾ ਕਿਹਾ ਕਿ ਕਾਲਾ ਧਨ ਵਿਦੇਸ਼ ਤੋਂ ਵਾਪਸ ਲਿਆਉਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਮੰਦਰ-ਮਸਜਿਦ ਦਾ ਖੌਫ਼ ਦਿਖਾ ਕੇ ਆਪਸੀ ਭਾਈਚਾਰਾ ਖ਼ਤਮ ਕੀਤਾ ਜਾ ਰਿਹਾ ਹੈ। ਫੂਲੇ ਨੇ ਦੋਸ਼ ਲਾਇਆ ਕਿ ਦਲਿਤ ਸਾਂਸਦ ਹੋਣ ਕਾਰਨ ਉਨ੍ਹਾਂ ਦੀ ਕਦੀ ਗੱਲ ਨਹੀਂ ਸੁਣੀ ਗਈ।

101 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper