Latest News
ਜਾਕਿਰ ਮੂਸਾ ਪੰਜਾਬ 'ਚ, ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ

Published on 06 Dec, 2018 11:44 AM.


ਚੰਡੀਗੜ੍ਹ (ਨਵਾ ਜ਼ਮਾਨਾ ਸਰਵਿਸ)
ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ 'ਚ ਲੁਕੇ ਹੋਣ ਦੀਆਂ ਖੁਫ਼ੀਆ ਰਿਪੋਰਟਾਂ ਤੋਂ ਬਾਅਦ ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਵੀਰਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਹਾਈ ਅਲਰਟ 'ਤੇ ਰੱਖਿਆ ਗਿਆ। ਖੁਫ਼ੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੂਸਾ ਸਿੱਖ ਦੇ ਭੇਸ 'ਚ ਪੱਗ ਬੰਨ੍ਹੀ ਲੁਕਿਆ ਹੋਇਆ ਹੋ ਸਕਦਾ ਹੈ। ਉਹ ਅੰਸਾਰ ਜਗਵਤ-ਉਲ-ਹਿੰਦ ਪ੍ਰਮੁੱਖ ਹੈ ਅਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਅੱਤਵਾਦੀ ਸਮੂਹ ਦੇ ਨਾਲ ਜੁੜਿਆ ਹੋਇਆ ਹੈ। ਫੌਜ ਦੇ ਜਵਾਨ, ਪੰਜਾਬ ਪੁਲਸ ਅਤੇ ਹੋਰ ਅਰਥ ਸੈਨਿਕ ਬਲਾਂ ਨੂੰ ਬਠਿੰਡਾ ਰੇਲਵੇ ਸਟੇਸ਼ਨ ਵਰਗੇ ਮਹੱਤਵਪੂਰਨ ਅਤੇ ਆਸ-ਪਾਸ ਦੇ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ। ਵੀਰਵਾਰ ਸਵੇਰ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਜ਼ਿਲ੍ਹਿਆਂ 'ਚ ਜਨਤਾ ਨੂੰ ਜਾਗਰੂਕ ਅਤੇ ਸੁਚੇਤ ਕਰਨ ਲਈ ਸੁਰੱਖਿਆ ਏਜੰਸੀਆਂ ਨੇ ਵੱਖ-ਵੱਖ ਸਥਾਨਾਂ 'ਤੇ ਮੂਸਾ ਦੀਆਂ ਤਸਵੀਰਾਂ ਵਾਲੇ ਪੋਸਟਰ ਲਾ ਰੱਖੇ ਹਨ, ਜਿਸ 'ਚ ਉਹ ਸਿੱਖ ਦੇ ਭੇਸ ਵਿੱਚ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਬਾਰਡਰ ਜ਼ਿਲ੍ਹੇ 'ਚ ਮੂਸਾ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਪੋਸਟਰ ਲਾਏ ਗਏ ਸਨ। ਕਸ਼ਮੀਰ ਘਾਟੀ 'ਚ ਅਲ ਕਾਇਦਾ ਦੇ ਇੱਕ ਸੈੱਲ ਅੱਤਵਾਦੀ ਸੰਗਠਨ ਅੰਸਾਰ ਗਜਵਤ-ਉਲ-ਹਿੰਦ ਦੇ ਪ੍ਰਮੁੱਖ ਮੂਸਾ ਪੰਜਾਬ ਦੇ ਸਥਾਨਾਂ ਅਤੇ ਲੋਕਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

46 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper