Latest News
ਸੀ ਬੀ ਆਈ ਛਾਪੇ ਨੂੰ ਦੱਸਿਆ ਚੋਣ ਛਾਪਾ ਆਈ ਏ ਐੱਸ ਚੰਦਰਕਲਾ ਨੇ ਪੋਸਟ ਕੀਤੀ ਕਵਿਤਾ

Published on 10 Jan, 2019 11:50 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)-ਆਪਣੇ ਕੰਮਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਆਈ ਏ ਐੱਸ ਬੀ. ਚੰਦਰਕਲਾ ਮਾਇਨਿੰਗ ਘੁਟਾਲੇ ਨੂੰ ਲੈ ਕੇ ਸੀ ਬੀ ਆਈ ਜਾਂਚ 'ਚ ਫਸੀ ਹੋਈ ਹੈ। ਸੋਸ਼ਲ ਮੀਡੀਆ 'ਤੇ ਸਗਰਮ ਰਹਿਣ ਵਾਲੀ ਬੀ ਚੰਦਰਕਲਾ ਨੇ ਆਪਣੇ ਲਿੰਕਡਇਨ ਪ੍ਰੋਫਾਈਲ 'ਤੇ ਇੱਕ ਕਵਿਤਾ ਪੋਸਟ ਕੀਤੀ ਹੈ। ਚੰਦਰਕਲਾ ਦੀ ਇਸ ਕਵਿਤਾ ਦੇ ਅੰਤ 'ਚ ਉਨ੍ਹਾ ਸੀ ਬੀ ਆਈ ਦੀ ਛਾਪੇਮਾਰੀ ਨੂੰ ਚੋਣ ਛਾਪਾ ਦੱਸਦੇ ਹੋਏ ਲਿਖਿਆ ਹੈ ਕਿ ਜੀਵਨ ਦੇ ਰੰਗ ਨੂੰ ਕਿਉਂ ਫਿੱਕਾ ਕੀਤਾ ਜਾਵੇ।
ਉਤਰ ਪ੍ਰਦੇਸ਼ 'ਚ ਗੈਰ-ਕਾਨੂੰਨੀ ਮਾਇਨਿੰਗ ਮਾਮਲੇ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਚੰਦਰਕਲਾ ਦੇ ਟਿਕਾਣਿਆਂ 'ਤੇ ਪੰਜ ਜਨਵਰੀ ਨੂੰ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ 'ਚ ਉਨ੍ਹਾ ਕੋਲੋਂ ਕਈ ਸੰਪਤੀਆਂ ਮਿਲੀਆਂ ਸਨ। ਚੰਦਰਕਲਾ ਨੇ ਲਿੰਕਡਇਨ 'ਤੇ ਕਈ ਕਵਿਤਾਵਾਂ ਪੋਸਟ ਹਨ। ਖਾਸ ਕਰਕੇ ਛਾਪੇ ਤੋਂ ਬਾਅਦ ਉਨ੍ਹਾ ਦੀ ਇਹ ਕਵਿਤਾ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ 'ਚ ਉਨ੍ਹਾ ਲਿਖਿਆ ਹੈ, 'ਰੇ ਰੰਗਰੇਜ਼! ਤੂੰ ਰੰਗ ਦੇ ਮੁਝਕੋ। ਰੇ ਰੰਗਰੇਜ਼ ਤੂੰ ਰੰਗ ਦੇ ਮੁਝਕੋ, ਫਲਕ ਸੇ ਰੰਗ ਜਾਂ ਮੁਝੇ ਰੰਗ ਦੇ ਜ਼ਮੀਂ ਸੇ, ਰੰਗ ਰੰਗ ਰੇਜ਼! ਤੂੰ ਰੰਗ ਦੇ ਕਹੀ ਸੀ...।' ਇਸ ਕਵਿਤਾ ਦੇ ਅੰਤ 'ਚ ਉਨ੍ਹਾ ਲਿਖਿਆ ਹੈ, 'ਚੋਣ ਛਾਪੇ ਤਾਂ ਪੈਂਦੇ ਰਹਿਣਗੇ, ਪਰ ਜੀਵਨ ਦੇ ਰੰਗ ਨੂੰ ਕਿਉਂ ਫਿੱਕਾ ਕੀਤਾ ਜਾਏ ਦੋਸਤੋ। ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਮੁਸੀਬਤਾਂ ਕਿਸ ਤਰ੍ਹਾਂ ਦੀਆਂ ਵੀ ਹੋਣ, ਜੀਵਨ ਦੀ ਡੋਰ ਨੂੰ ਬੇਰੰਗ ਨਾ ਛੱਡੋ..।'

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper