Latest News
'ਮਹਿਲਾ' ਵਾਲੇ ਬਿਆਨ 'ਤੇ ਰਾਹੁਲ ਨੂੰ ਐੱਨ ਸੀ ਡਬਲਯੂ ਨੇ ਭੇਜਿਆ ਨੋਟਿਸ

Published on 10 Jan, 2019 11:51 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਹਿਲਾ ਕਮਿਸ਼ਨ ਨੇ ਇੱਕ ਬਿਆਨ ਦੇ ਸੰਬੰਧ 'ਚ ਨੋਟਿਸ ਜਾਰੀ ਕੀਤਾ ਹੈ। ਬੁੱਧਵਾਰ ਨੂੰ ਰਾਜਸਥਾਨ 'ਚ ਇੱਕ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਰ ਗਏ ਅਤੇ ਆਪਣੇ ਬਚਾਅ ਲਈ ਉਨ੍ਹਾ ਮਹਿਲਾ ਮੰਤਰੀ ਨੂੰ ਸਾਹਮਣੇ ਕਰ ਦਿੱਤਾ। ਰਾਹੁਲ ਦੇ ਇਸ ਬਿਆਨ 'ਤੇ ਕੇਂਦਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਉਨ੍ਹਾ ਦੇ ਬਿਆਨ ਨੂੰ ਅਪਮਾਨਜਨਕ ਦੱਸਿਆ ਸੀ।
ਮਹਿਲਾ ਕਮਿਸ਼ਨ ਨੇ ਰਾਹੁਲ ਦੇ ਇਸ ਬਿਆਨ ਨੂੰ ਪੁਰਸ਼ਵਾਦੀ ਮਾਨਸਿਕਤਾ ਕਰਾਰ ਦਿੰਦੇ ਹੋਏ ਉਨ੍ਹਾ ਨੂੰ ਨੋਟਿਸ ਭੇਜਿਆ ਹੈ। ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਮਹਿਲਾ ਨੂੰ ਕਮਜ਼ੋਰ ਮੰਨਦੇ ਹਨ? ਉਨ੍ਹਾ ਜੋ ਬਿਆਨ ਦਿੱਤਾ ਹੈ, ਉਹ ਨਿੰਦਣਯੋਗ ਤੇ ਮਹਿਲਾ ਲਈ ਅਪਮਾਨਜਨਕ ਹੈ। ਅਸੀਂ ਨੋਟਿਸ ਭੇਜ ਕੇ ਉਨ੍ਹਾ ਤੋਂ ਜਵਾਬ ਮੰਗਿਆ ਹੈ ਕਿ ਬਿਆਨ ਦੇ ਪਿੱਛੇ ਉਨ੍ਹਾ ਦੀ ਮਨਸ਼ਾ ਸੀ।
ਰਾਹੁਲ ਰਾਫ਼ੇਲ 'ਤੇ ਬੇਹੱਦ ਹਮਲਾਵਰ ਤੇਵਰ 'ਚ ਨਜ਼ਰ ਆ ਰਹੇ ਹਨ। ਜਦ ਉਨ੍ਹਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਪਲਟਵਾਰ ਕੀਤਾ ਤਾਂ ਟਵਿੱਟਰ 'ਤੇ ਰਾਹੁਲ ਨੇ ਵੀ ਹੱਲਾ ਬੋਲਿਆ। ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਸਾਡੀ ਸੰਸਕ੍ਰਿਤੀ 'ਚ ਔਰਤਾਂ ਲਈ ਸਨਮਾਨ ਘਰ ਤੋਂ ਸ਼ੁਰੂ ਹੋ ਜਾਂਦਾ ਹੈ। ਉਨ੍ਹਾ ਨੇ ਲਿਖਿਆ ਕਿ ਮੋਦੀ ਜੀ, ਗੱਲਾਂ ਨੂੰ ਵੱਖ ਦਿਸ਼ਾ 'ਚ ਮੱਤ ਲੈ ਕੇ ਜਾਓ ਅਤੇ ਜਵਾਬ ਦਿਓ। ਉਨ੍ਹਾ ਟਵੀਟ 'ਚ ਪੁੱਛਿਆ, 'ਜਦ ਤੁਸੀਂ ਰਾਫ਼ੇਲ ਸਮਝੌਤੇ 'ਚ ਬਦਲਾਅ ਕੀਤਾ ਤਾਂ ਕੀ ਰੱਖਿਆ ਮੰਤਰਾਲਾ ਅਤੇ ਹਵਾਈ ਫੌਜ ਨੇ ਇਤਰਾਜ਼ ਪ੍ਰਗਟ ਕੀਤਾ? ਮੇਰੇ ਇਸ ਸਵਾਲ ਦਾ ਜਵਾਬ ਹਾਂ ਜਾਂ ਨਾਂਹ 'ਚ ਦਿਓ।'

60 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper