Latest News
ਦੁਨੀਆ ਸ਼ਾਹ ਫੈਸਲ ਦੇ ਗੁੱਸੇ ਨੂੰ ਸਮਝੇਗੀ : ਚਿਦੰਬਰਮ

Published on 10 Jan, 2019 11:52 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ 2009 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ ਏ ਐੱਸ) ਟਾਪ ਕਰ ਚੁੱਕੇ ਸ਼ਾਹ ਫੈਸਲ ਦੇ ਅਸਤੀਫ਼ੇ 'ਤੇ ਕਿਹਾ ਕਿ ਦੁਨੀਆ ਉਨ੍ਹਾ ਦੇ ਗੁੱਸੇ ਨੂੰ ਸਮਝੇਗੀ। ਆਈ ਏ ਐੱਸ ਪ੍ਰੀਖਿਆ ਟਾਪ ਕਰਨ ਵਾਲੇ ਫੈਸਲ ਪਹਿਲੇ ਕਸ਼ਮੀਰੀ ਹਨ। ਚਿਦੰਬਰਮ ਨੇ ਟਵੀਟ ਕਰਕੇ ਕਿਹਾ, 'ਹਾਲਾਂਕਿ ਇਹ ਦੁੱਖ ਦੀ ਗੱਲ ਹੈ, ਪਰ ਮੈਂ ਆਈ ਏ ਐਸ ਸ਼ਾਹ (ਹੁਣ ਅਸਤੀਫ਼ਾ ਦੇ ਚੁੱਕੇ) ਫੈਸਲ ਨੂੰ ਸਲਾਮ ਕਰਦਾ ਹਾਂ। ਉਸ ਦੇ ਬਿਆਨ ਦਾ ਹਰ ਸ਼ਬਦ ਸੱਚ ਹੈ ਅਤੇ ਇਹ ਭਾਜਪਾ ਸਰਕਾਰ 'ਤੇ ਦੋਸ਼ ਲਾਉਣਾ ਹੈ। ਦੁਨੀਆ ਉਨ੍ਹਾ ਦੇ ਗੁੱਸੇ ਅਤੇ ਦਰਦ ਨੂੰ ਸਮਝੇਗੀ। ਫੈਸਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾ ਜੰਮੂ ਅਤੇ ਕਸ਼ਮੀਰ 'ਚ ਨਾਗਰਿਕਾਂ ਦੀਆਂ ਹੋ ਰਹੀ ਹੱਤਿਆਵਾਂ ਅਤੇ ਹਿੰਦੂਵਾਦੀ ਤਾਕਤਾਂ ਦੁਆਰਾ ਭਾਰਤੀ ਮੁਸਲਮਾਨਾਂ ਨੂੰ ਹਾਸ਼ੀਏ 'ਤੇ ਧੱਕੇ ਜਾਣ ਦੇ ਵਿਰੋਧ 'ਚ ਆਈ ਏ ਐੈੱਸ ਸੇਵਾ ਛੱਡ ਦਿੱਤੀ ਹੈ। ਸਾਲ 2009 'ਚ ਆਈ ਏ ਐੱਸ ਦੀ ਪ੍ਰੀਖਿਆ 'ਚ ਸਿਖਰਲਾ ਅਹੁਦਾ ਹਾਸਲ ਕਰਨ ਵਾਲੇ ਫੈਸਲ ਨੂੰ ਜੰਮੂ ਅਤੇ ਕਸ਼ਮੀਰ ਕੇਡਰ ਦਿੱਤਾ ਗਿਆ ਸੀ। ਉਹ ਸਕੂਲ ਸਿੱਖਿਆ ਦੇ ਨਿਰਦੇਸ਼ਕ ਅਤੇ ਪਾਵਰ ਡਿਵੈੱਲਪਮੈਂਟ ਕਾਰਪੋਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਸਨ।

295 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper