Latest News
ਕੇਂਦਰ 'ਚ ਸਰਕਾਰ ਬਣਨ 'ਤੇ ਆਂਧਰਾ ਨੂੰ ਦੇਵਾਂਗੇ ਵਿਸ਼ੇਸ਼ ਸੂਬੇ ਦਾ ਦਰਜਾ : ਰਾਹੁਲ

Published on 11 Jan, 2019 11:39 AM.


ਦੁਬਈ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਕੇਂਦਰ 'ਚ ਉਨ੍ਹਾ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ। ਸੰਯੁਕਤ ਅਰਬ ਅਮੀਰਾਤ ਦੇ ਆਪਣੇ ਪਹਿਲੇ ਦੌਰੇ 'ਤੇ ਆਏ ਰਾਹੁਲ ਨੇ ਸ਼ੁੱਕਰਵਾਰ ਨੂੰ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਅਸੀਂ ਤੁਹਾਡੀ ਗੱਲ ਕਰਨਾ ਚਾਹੁੰਦੇ ਹਾਂ। ਮੈਂ ਇਹ ਆਪਣੇ 'ਮਨ ਕੀ ਬਾਤ' ਕਰਨ ਨਹੀਂ ਆਇਆ, ਮੈਂ ਤੁਹਾਡੇ ਮਨ ਦੀ ਗੱਲ ਸੁਣਨ ਆਇਆ ਹਾਂ।' ਰਾਹੁਲ ਦੋ ਦਿਨ ਦੇ ਦੌਰੇ 'ਤੇ ਦੁਬਈ ਪਹੁੰਚੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਹਰ ਧਰਮ, ਹਰ ਪ੍ਰਦੇਸ਼, ਹਰ ਜਾਤੀ ਦਾ ਨਾਂਅ ਤੁਸੀਂ ਰੌਸ਼ਨ ਕੀਤਾ ਹੈ। ਉਨ੍ਹਾ ਕਿਹਾ, 'ਕਿਸੇ ਨੇ ਇੱਥੇ ਕਿਹਾ ਵੱਡਾ ਆਦਮੀ ਸਾਨੂੰ ਮਿਲਣ ਆਇਆ ਹੈ। ਕੋਈ ਵੱਡਾ ਆਦਮੀ ਨਹੀਂ ਹੁੰਦਾ, ਮੈਂ ਬਿਲਕੁਲ ਤੁਹਾਡੇ ਵਰਗਾ ਹਾਂ।' ਉਨ੍ਹਾ ਕਿਹਾ ਕਿ ਭਾਰਤ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਜਿਸ ਤਰ੍ਹਾਂ ਹੀ ਕਾਂਗਰਸ ਸਰਕਾਰ ਆਵੇਗੀ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ।
ਉਨ੍ਹਾ ਕਿਹਾ, 'ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਜੋ ਵੀ ਤੁਹਾਨੂੰ ਚਾਹੀਦਾ, ਜੋ ਵੀ ਤੁਹਾਡੀ ਮੁਸ਼ਕਲ ਹੈ, ਜਿੱਥੇ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਤੁਹਾਡੀ ਮਦਦ ਕਰਨ ਲਈ ਤਿਆਰ ਹਾਂ।'
ਸੰਯੁਕਤ ਅਰਬ ਅਮੀਰਾਤ ਅਤੇ ਖਾਸ ਕਰਕੇ ਦੁਬਈ ਦੇ ਵਿਕਾਸ 'ਚ ਭਾਰਤੀ ਮਜ਼ਦੂਰਾਂ ਦੇ ਯੋਗਦਾਨ ਦੀ ਪ੍ਰਸੰਸਾ ਕਰਦੇ ਹੋਏ ਰਾਹੁਲ ਨੇ ਕਿਹਾ ਤੁਸੀਂ ਆਪਣਾ ਖੂਨ-ਪਸੀਨਾ ਅਤੇ ਸਮਾਂ ਇਸ ਸ਼ਹਿਰ ਨੂੰ, ਇਸ ਦੇਸ਼ ਨੁੰ ਬਣਾਉਣ ਲਈ ਦਿੱਤਾ ਅਤੇ ਆਪਣੇ ਹਿੰਦੁਸਤਾਨ ਦਾ ਨਾਂਅ ਰੌਸ਼ਨ ਕੀਤਾ ਹੈ।

73 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper