Latest News
ਕਾਰ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 4 ਜ਼ਖ਼ਮੀ

Published on 12 Jan, 2019 10:45 AM.


ਮੁਕਤਸਰ/ਦੋਦਾ (ਸ਼ਮਿੰਦਰਪਾਲ, ਕੁਲਭੂਸ਼ਣ ਚਾਵਲਾ, ਵਕੀਲ ਬਰਾੜ)-ਇੱਥੋ ਨਜ਼ਦੀਕੀ ਪਿੰਡ ਬੁੱਟਰ ਸ਼ਰੀਹ 'ਚ ਬੇਕਾਬੂ ਆਲਟੋ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਇਸ ਆਲਟੋ ਕਾਰ 'ਚ ਸਵਾਰ 6 ਨੌਜਵਾਨਾਂ ਵਿੱਚੋ ਤਿੰਨ ਭਲਾਈਆਣਾ ਦੇ ਸਨ ਜਦਕਿ ਤਿੰਨ ਉਨ੍ਹਾਂ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ ਜੋ ਬਠਿੰਡਾ ਮੁਕਤਸਰ ਰੋਡ 'ਤੇ ਕਾਰ 'ਚ ਸਵਾਰ ਹੋ ਕੇ ਦੋਦਾ ਤਂੋ ਪਿੰਡ ਭਲਾਈਆਣਾ ਵੱਲ ਜਾ ਰਹੇ ਸਨ। ਅਚਾਨਕ ਆਲਟੋ ਕਾਰ ਨੰਬਰ ਡੀ ਐੱਲ 3 ਸੀ ਏ ਜੀ 8563 ਦਾ ਸੰਤੁਲਨ ਵਿਗੜ ਜਾਣ ਕਾਰਨ ਪਿੰਡ ਬੁੱਟਰ ਸ਼ਰੀਹ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਇਹ ਨਿੰਮ ਦੇ ਰੁੱਖ ਨਾਲ ਟਕਰਾ ਗਈ ਅਤੇ ਦੋ ਹਿੱਸਿਆਂ ਵਿੱਚ ਵੰਡੀ ਗਈ। ਕਾਰ 'ਚ ਸਵਾਰ ਨੌਜਵਾਨਾਂ 'ਚੋਂ ਇਕ ਮਨਪ੍ਰੀਤ ਸਿੰਘ ਪੁੱਤਰ ਛਿੰਦਰ ਸਿੰਘ ਤੇ ਜਗਸੀਰ ਸਿੰਘ ਪੁੱਤਰ ਅਲਬੇਲ ਸਿੰਘ ਵਾਸੀ ਭਲਾਈਆਣਾ ਦੀ ਮੌਤ 'ਤੇ ਹੋ ਗਈ ਜਦਕਿ ਦੂਜੇ 4 ਗੰਭੀਰ ਜ਼ਖ਼ਮੀਆਂ ਨੂੰ ਤੁਰੰਤ 108 ਐਬੂਲੈਂਸ ਰਾਹੀ ਗਿੱਦੜਬਾਹਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪ੍ਰੰਤੂ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।

219 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper