Latest News
ਗ੍ਰਿਫ਼ਤਾਰ ਗੁੱਜਰਾਂ ਨੂੰ ਛੱਡ ਦਿਓ, ਨਹੀਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ

Published on 11 Feb, 2019 11:44 AM.


ਸਵਾਈ ਮਾਧੋਪੁਰ (ਨਵਾਂ ਜ਼ਮਾਨਾ ਸਰਵਿਸ)
ਪੰਜ ਫੀਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਰਾਜਸਥਾਨ ਦੇ ਗੁੱਜਰ ਸਮਾਜ ਦਾ ਅੰਦੋਲਨ ਅੱਜ ਚੌਥੇ ਦਿਨ ਸੋਮਵਾਰ ਨੂੰ ਵੀ ਜਾਰੀ ਹੈ। ਕਰਨਲ ਕਰੋੜੀ ਸਿੰਘ ਬੈਂਸਲਾ ਦੀ ਅਗਵਾਈ 'ਚ ਗੁੱਜਰ ਸਮਾਜ ਦੇ ਸੈਂਕੜੇ ਲੋਕ ਸਵਾਈ ਮਾਧੋਪੁਰ ਰੇਲਵੇ ਲਾਈਨ 'ਤੇ ਇਕੱਠੇ ਹੋਏ। ਅੰਦੋਲਨਕਾਰੀਆਂ ਨੇ ਲਾਈਨਾਂ 'ਤੇ ਹੀ ਤੰਬੂ ਲਾ ਰੱਖੇ ਹਨ ਅਤੇ ਉਥੋਂ ਹਟਣ ਨੂੰ ਤਿਆਰ ਨਹੀਂ।
ਉਥੇ ਹੀ ਕਰਨਲ ਕਰੋੜੀ ਸਿੰਘ ਬੈਂਸਲਾ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦਾ ਹੱਕ ਦੇਵੇ, ਨਹੀਂ ਤਾਂ ਇਹ ਅੰਦੋਲਨ ਹੋਰ ਵਧੇਗਾ। ਧੌਲਪੁਰ 'ਚ ਹੋਈ ਹਿੰਸਕ ਘਟਨਾ ਨੂੰ ਲੈ ਕੇ ਕਰਨਲ ਨੇ ਕਿਹਾ ਕਿ ਗੁੱਜਰ ਸਮਾਜ ਨਹੀਂ ਚਾਹੁੰਦਾ ਕਿ ਕਿਤੇ ਵੀ ਗੁੱਜਰ ਅੰਦੋਲਨ ਹਿੰਸਕ ਹੋਵੇ। ਕਰਨਲ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਧੌਲਪੁਰ 'ਚ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਛੱਡ ਦਿਓ, ਨਹੀਂ ਤਾਂ ਪੂਰੇ ਰਾਜਸਥਾਨ 'ਚ ਅੰਦੋਲਨ ਤੇਜ਼ ਹੋ ਜਾਵੇਗਾ।
ਉਧਰ ਦੌਸਾ ਜ਼ਿਲ੍ਹੇ ਦੇ ਸਿਕੰਦਰਾ ਚੁਹਾਰੇ 'ਤੇ ਗੁੱਜਰਾਂ ਨੇ ਅੰਦੋਲਨ ਦੇ ਚੌਥੇ ਦਿਨ ਸੋਮਵਾਰ ਦੁਪਹਿਰ ਤੋਂ ਜੈਪੁਰ-ਆਗਰਾ ਹਾਈਵੇ ਜਾਮ ਕਰ ਰੱਖਿਆ ਹੈ। ਗੁੱਜਰਾਂ ਦਾ ਅੰਦੋਲਨ ਤੀਜੇ ਦਿਨ ਹਿੰਸਕ ਹੋ ਗਿਆ ਸੀ। ਅੰਦੋਲਨਕਾਰੀਆਂ ਨੇ ਆਗਰਾ-ਮੁਰੈਨਾ ਰਾਜ ਮਾਰਗ ਨੂੰ ਬੰਦ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਅੰਦੋਲਨਕਾਰੀਆਂ ਦੀ ਪੁਲਸ ਨਾਲ ਝੜਪ ਹੋ ਗਈ। ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਤਿੰਨ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।

246 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper