Latest News
ਅੰਬੇਡਕਰ ਦੀ ਟੁੱਟੀ ਹੋਈ ਮੂਰਤੀ ਮਿਲਣ 'ਤੇ ਭੜਕੇ ਲੋਕ

Published on 14 Apr, 2019 11:27 AM.


ਮਹਰਾਜਗੰਜ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਮਹਰਾਜਗੰਜ ਜ਼ਿਲ੍ਹੇ ਦੇ ਸਦਰ ਕੋਤਵਾਲੀ ਥਾਣਾ ਖੇਤਰ ਦੇ ਅਮੂਰਤੀਆ ਪਿੰਡ 'ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਾਬਾ ਸਾਹਿਬ ਦੀ ਮੂਰਤੀ ਨੂੰ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਤੋੜ ਦਿੱਤਾ। ਮੂਰਤੀ ਬਦਲਣ ਅਤੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਪਿੰਡ ਵਾਸੀ ਅੜੇ ਹੋਏ ਹਨ। ਫਿਲਹਾਲ ਮੂਰਤੀ ਤੋੜਨ ਦੀ ਘਟਨਾ ਦੇ ਪਿੱਛੇ ਕੌਣ ਹੈ, ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪੁਲਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਸਵੇਰ ਲੋਕ ਬੀ ਆਰ ਅੰਬੇਡਕਰ ਜੈਯੰਤੀ ਮਨਾਉਣ ਲਈ ਅਮੂਰਤੀਆ ਦੀ ਅੰਬੇਡਕਰ ਮੂਰਤੀ ਦੇ ਕੋਲ ਪਹੁੰਚੇ ਤਾਂ ਮੂਰਤੀ ਟੁੱਟੀ ਦੇਖ ਲੋਕ ਗੁੱਸੇ 'ਚ ਆ ਗਏ। ਮੂਰਤੀ ਦੇ ਟੁੱਟਣ ਦੀ ਸੂਚਨਾ ਇਲਾਕੇ 'ਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਹੌਲੀ-ਹੌਲੀ ਸੈਂਕੜੇ ਦੀ ਗਿਣਤੀ 'ਚ ਬਹੁਜਨ ਸਮਾਜ ਦੇ ਲੋਕ ਇਕੱਠੇ ਹੋਣ ਲੱਗੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਕੋਲੋਂ ਪਿੰਡ ਵਾਸੀ ਮੂਰਤੀ ਤੋੜਨ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਸਥਿਤੀ ਤਣਾਅਪੂਰਨ ਹੁੰਦੇ ਦੇਖ ਪੁਲਸ ਕਮਿਸ਼ਨ, ਐੱਸ ਡੀ ਐੱਮ ਮੌਕੇ 'ਤੇ ਪਹੁੰਚੇ ਅਤੇ ਗੁੱਸੇ 'ਚ ਆਏ ਲੋਕਾਂ ਨੂੰ ਸਮਝਾ ਕੇ ਹਾਲਾਤ ਨੂੰ ਕਾਬੂ ਕੀਤਾ।

275 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper