Latest News
ਜਹਾਜ਼ ਹੈਲੀਕਾਪਟਰ 'ਚ ਵੱਜਾ, 3 ਹਲਾਕ

Published on 14 Apr, 2019 11:30 AM.


ਲੁਕਲਾ (ਨੇਪਾਲ)-ਦੁਨੀਆ ਦੇ ਸਭ ਤੋਂ ਖਤਰਨਾਕ ਸਮਝੇ ਜਾਂਦੇ ਲੁਕਲਾ ਤੇਨਜ਼ਿੰਗ ਹਿਲੈਰੀ ਹਵਾਈ ਅੱਡੇ 'ਤੇ ਐਤਵਾਰ ਸਵੇਰੇ ਨਿੱਕੇ ਜਹਾਜ਼ ਦੇ ਕਾਠਮੰਡੂ ਲਈ ਉਡਾਣ ਭਰਨ ਵੇਲੇ ਤਿਲਕ ਕੇ ਹੈਲੀਕਾਪਟਰ ਵਿਚ ਵੱਜਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ।
ਜਹਾਜ਼ ਸਮਿਟ ਏਅਰ ਅਤੇ ਹੈਲੀਕਾਪਟਰ ਮਨੰਗ ਏਅਰ ਦਾ ਹੈ। ਦੋਨੋਂ ਨਿੱਜੀ ਕੰਪਨੀਆਂ ਹਨ। ਮਰਨ ਵਾਲਿਆਂ ਵਿਚ ਜਹਾਜ਼ ਦਾ ਪਾਇਲਟ ਤੇ ਹੈਲੀਕਾਪਟਰ ਕੋਲ ਖੜ੍ਹੇ ਦੋ ਪੁਲਸ ਅਧਿਕਾਰੀ ਹਨ। 2845 ਮੀਟਰ ਉਚਾਈ 'ਤੇ ਸਥਿਤ ਇਸ ਅੱਡੇ ਤੋਂ ਸਿਰਫ ਹੈਲੀਕਾਪਟਰ ਤੇ ਨਿੱਕੇ ਜਹਾਜ਼ ਹੀ ਉਡਦੇ ਹਨ।

291 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper