Latest News
ਸੱਜਣ ਕੁਮਾਰ ਅਗਸਤ ਤੱਕ ਜੇਲ੍ਹ 'ਚ ਹੀ ਰਹੇਗਾ, ਜ਼ਮਾਨਤ 'ਤੇ ਸੁਣਵਾਈ ਟਲੀ

Published on 15 Apr, 2019 11:35 AM.


ਨਵੀਂ ਦਿÎੱਲੀ (ਨਵਾਂ ਜ਼ਮਾਨਾ ਸਰਵਿਸ)
1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ। ਸੱਜਣ ਕੁਮਾਰ ਨੇ ਜ਼ਮਾਨਤ ਅਰਜ਼ੀ ਅਦਾਲਤ ਨੂੰ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਟਾਲ ਦਿੱਤਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਸੱਜਣ ਕੁਮਾਰ ਦੀ ਅਰਜ਼ੀ 'ਤੇ ਸੁਣਵਾਈ ਅਗਸਤ ਦੌਰਾਨ ਕਰੇਗੀ।
ਅਜਿਹੇ ਵਿੱਚ ਸੱਜਣ ਕੁਮਾਰ ਘੱਟੋ-ਘੱਟ ਅਗਸਤ ਤੱਕ ਜੇਲ੍ਹ 'ਚ ਰਹੇਗਾ। ਹਾਲਾਂਕਿ, ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਵਿੱਚ ਗੋਧਰਾ ਕਾਂਡ ਸਮੇਤ ਕਾਫੀ ਦਲੀਲਾਂ ਦਿੱਤੀਆਂ, ਪਰ ਅਦਾਲਤ ਨੇ ਸੁਣਵਾਈ ਟਾਲ ਦਿੱਤੀ। ਸੱਜਣ ਕੁਮਾਰ ਨੂੰ 1 ਤੇ 2 ਨਵੰਬਰ 1984 ਨੂੰ ਦਿੱਲੀ ਦੇ ਛਾਉਣੀ ਇਲਾਕੇ ਦੇ ਰਾਜ ਨਗਰ ਭਾਗ-1 ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਤੇ ਰਾਜ ਨਗਰ ਭਾਗ-2 ਵਿੱਚ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਤੇ ਤਾ-ਉਮਰ ਕੈਦ ਦੀ ਸਜ਼ਾ ਵੀ ਭੁਗਤ ਰਿਹਾ ਹੈ।
ਦਿੱਲੀ ਹਾਈ ਕੋਰਟ ਵੱਲੋਂ ਸੁਣਾਈ ਗਈ ਇਸ ਸਜ਼ਾ ਖ਼ਿਲਾਫ਼ ਸੱਜਣ ਕੁਮਾਰ ਨੇ ਪਟੀਸ਼ਨ ਪਾਈ ਹੈ ਤੇ ਜ਼ਮਾਨਤ ਵੀ ਚਾਹ ਰਿਹਾ ਹੈ। ਸੱਜਣ ਕੁਮਾਰ ਖ਼ਿਲਾਫ਼ ਸਿੱਖ ਕਤਲੇਆਮ ਦੇ ਹੋਰ ਮਾਮਲਿਆਂ ਦੀ ਸੁਣਵਾਈ ਵੀ ਜਾਰੀ ਹੈ।

286 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper