Latest News
ਮੰਦਰ 'ਚ ਦਰਸ਼ਨ ਦੌਰਾਨ ਡਿੱਗੇ ਸ਼ਸ਼ੀ ਥਰੂਰ

Published on 15 Apr, 2019 11:39 AM.


ਤਿਰੂਅਨੰਤਪੁਰਮ : ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਸੋਮਵਾਰ ਨੂੰ ਇੱਕ ਮੰਦਰ 'ਚ ਦਰਸ਼ਨ ਕਰਨ ਦੌਰਾਨ ਜ਼ਖ਼ਮੀ ਹੋ ਗਏ। ਥਰੂਰ ਥਿਰੂਵਨੰਥਾਪੁਰਮ ਦੇ ਇੱਕ ਮੰਦਰ 'ਚ ਪੂਜਾ ਲਈ ਪਹੁੰਚੇ ਸਨ ਕਿ ਇਸ ਦੌਰਾਨ ਅਚਾਨਕ ਉਹ ਡਿੱਗ ਗਏ ਅਤੇ ਉਨ੍ਹਾ ਦੇ ਸਿਰ 'ਤੇ ਸੱਟ ਲੱਗੀ। ਇਸ ਘਟਨਾ ਤੋਂ ਬਾਅਦ ਮੰਦਰ 'ਚ ਅਫ਼ਰਾ-ਤਫ਼ਰੀ ਦੇ ਹਾਲਾਤ ਹੋ ਗਏ। ਥਰੂਰ ਨੂੰ ਜਲਦੀ ਹੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤੀ ਇਲਾਜ ਤੋਂ ਬਾਅਦ ਥਰੂਰ ਦੇ ਸਿਰ 'ਤੇ 11 ਟਾਂਕੇ ਲੱਗੇ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾ ਦੀ ਹਾਲਤ ਖ਼ਤਰੇ ਤੋਂ ਬਾਅਦ ਹੈ।

233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper