Latest News
ਐੱਲ ਓ ਸੀ ਤੋਂ ਪਾਕਿ ਨਾਲ ਵਪਾਰ 'ਤੇ ਰੋਕ

Published on 18 Apr, 2019 11:36 AM.


ਨਵੀਂ ਦਿੱਲੀ : ਸਰਕਾਰ ਨੇ ਸ਼ੁੱਕਰਵਾਰ ਤੋਂ ਪਾਕਿਸਤਾਨ ਨਾਲ ਜੰਮੂ-ਕਸ਼ਮੀਰ ਵਿਚ ਲਾਈਨ ਆਫ ਕੰਟਰੋਲ (ਐੱਲ ਓ ਸੀ) ਤੋਂ ਵਪਾਰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਸਥਿਤ ਅਨਸਰਾਂ ਵੱਲੋਂ ਵਪਾਰ ਲਾਂਘੇ ਨੂੰ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ ਤੇ ਜਾਲ੍ਹੀ ਕਰੰਸੀ ਲਈ ਵਰਤੇ ਜਾਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਐੱਨ ਆਈ ਏ ਵੱਲੋਂ ਕੁਝ ਮਾਮਲਿਆਂ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਬੰਦੀਸ਼ੁਦਾ ਦਹਿਸ਼ਤਗਰਦ ਜਥੇਬੰਦੀਆਂ ਇਸ ਲਾਂਘੇ ਦਾ ਫਾਇਦਾ ਉਠਾ ਰਹੀਆਂ ਹਨ।
ਜੰਮੂ-ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਵਿਚਾਲੇ ਐੱਲ ਓ ਸੀ ਤੋਂ ਵਪਾਰ ਦੋ ਹਫਤਿਆਂ ਬਾਅਦ ਮੰਗਲਵਾਰ ਨੂੰ ਹੀ ਸ਼ੁਰੂ ਹੋਇਆ ਸੀ। ਇਹ ਵਪਾਰ ਇਕ ਅਪ੍ਰੈਲ ਨੂੰ ਭਾਰੀ ਗੋਲਾਬਾਰੀ ਕਾਰਨ ਬੰਦ ਕੀਤਾ ਗਿਆ ਸੀ।

314 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper