Latest News
ਪਾਰਟੀ ਨਿਸ਼ਾਨ ਨਾਲ ਬੂਥ ਪਹੁੰਚਿਆ ਭਾਜਪਾ ਸਾਂਸਦ ਨਜ਼ਰਬੰਦ

Published on 18 Apr, 2019 11:37 AM.


ਬੁਲੰਦਸ਼ਹਿਰ : ਉਤਰ ਪ੍ਰਦੇਸ਼ 'ਚ ਅੱਜ ਦੂਜੇ ਗੇੜ ਦੀਆਂ ਚੋਣਾਂ ਤਹਿਤ ਅੱਠ ਲੋਕ ਸਭਾ ਸੀਟਾਂ 'ਤੇ ਵੋਟਾਂ ਹੋ ਰਹੀਆਂ ਹਨ। ਇਸ ਵਿਚਕਾਰ ਬੁਲੰਦਸ਼ਹਿਰ ਤੋਂ ਭਾਜਪਾ ਉਮੀਦਵਾਰ ਭੋਲਾ ਸਿੰਘ ਨੂੰ ਪੋਲਿੰਗ ਬੂਥ 'ਤੇ ਜਾਣ ਤੋਂ ਰੋਕਿਆ ਗਿਆ ਤਾਂ ਸੁਰੱਖਿਆ ਬਲਾਂ ਨਾਲ ਉਨ੍ਹ੍ਹਾ ਦੀ ਤੂੰ-ਤੂ,ੰ ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਮਾਮਲੇ 'ਚ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਅਦ ਜ਼ਿਲ੍ਹਾ ਦੇ ਡੀ ਐੱਮ ਨੇ ਕਾਰਵਾਈ ਕਰਦੇ ਹੋਏ ਭੋਲਾ ਸਿੰਘ ਦੇ ਕਿਸੇ ਵੀ ਪੋਲਿੰਗ ਬੂਥ 'ਤੇ ਜਾਣ ਨੂੰ ਲੈ ਕੇ ਰੋਕ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਨਜ਼ਰਬੰਦ ਕਰ ਦਿੱਤਾ। ਨਾਲ ਹੀ ਮਾਮਲੇ 'ਚ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਦੀ ਅਲੀਗੜ੍ਹ, ਅਮਰੋਹਾ, ਬੁਲੰਦਸ਼ਹਿਰ, ਹਾਥਰਸ, ਮਥੁਰਾ, ਆਗਰਾ, ਫਤਿਹਪੁਰ ਸੀਕਰੀ ਅਤੇ ਨਗੀਨਾ ਲੋਕ ਸਭਾ ਸੀਟ 'ਤੇ ਵੋਟਾਂ ਹੋ ਰਹੀਆਂ ਹਨ।
ਬੁਲੰਦਸ਼ਹਿਰ 'ਚ ਵੋਟਾਂ ਦੌਰਾਨ ਭਾਜਪਾ ਉਮੀਦਵਾਰ ਜੇ ਪੀ ਪੋਲਿੰਗ ਬੂਥ 'ਤੇ ਪਹੁੰਚੇ ਸਨ। ਇਸ ਦੌਰਾਨ ਦੋਸ਼ ਹੈ ਕਿ ਉਨ੍ਹਾ ਚੋਣਾਵੀ ਨਿਯਮਾਂ ਨੂੰ ਤੋੜ ਕੇ ਗਲਤ ਤਰੀਕੇ ਨਾਲ ਪੋਲਿੰਗ ਬੂਥ 'ਚ ਵੜਨ ਦੀ ਕੋਸ਼ਿਸ਼ ਕੀਤੀ। ਉਹ ਪੋਲਿੰਗ ਬੂਥ ਦੇ ਕੋਲ ਪਾਰਟੀ ਦੇ ਨਿਸ਼ਾਨ ਨਾਲ ਲੋਕਾਂ ਦਾ ਧੰਨਵਾਦ ਕਰ ਰਹੇ ਸਨ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਅਤੇ ਭੋਲਾ ਸਿੰਘ ਵਿਚਕਾਰ ਤਕਰਾਰ ਹੋਈ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਜਪਾ ਉਮੀਦਵਾਰ ਦੀ ਡੀ ਐੱਮ ਅਭੈ ਸਿੰਘ ਨਾਲ ਗੱਲ ਵੀ ਕਰਾਈ। ਇਸ ਤੋਂ ਬਾਅਦ ਡੀ ਐੱਮ ਨੇ ਭੋਲਾ ਸਿੰਘ ਨੂੰ ਕਮਰੇ ਦੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।

210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper