Latest News
ਪ੍ਰੈੱਸ ਕਾਨਫਰੰਸ ਦੌਰਾਨ ਡਾਕਟਰ ਨੇ ਭਾਜਪਾ ਆਗੂ 'ਤੇ ਸੁੱਟੀ ਜੁੱਤੀ

Published on 18 Apr, 2019 11:39 AM.


ਨਵੀਂ ਦਿੱਲੀ : ਚੋਣਾਂ ਦੇ ਮੌਸਮ 'ਚ ਰਾਜਨੀਤਕ ਬਿਆਨਬਾਜ਼ੀ ਦੇ ਵਿਚਕਾਰ ਅੱਜ ਭਾਜਪਾ ਬੁਲਾਰੇ ਜੀ ਵੀ ਐੱਲ ਨਰਸਿਮ੍ਹਾ ਰਾਓ 'ਤੇ ਜੁੱਤੀ ਨਾਲ ਹਮਲਾ ਕੀਤਾ ਗਿਆ। ਰਾਓ ਅਤੇ ਭੁਪਿੰਦਰ ਯਾਦਵ ਸਾਧਵੀ ਪ੍ਰਗਿਆ ਦੇ ਭਾਜਪਾ ਦਫ਼ਤਰ 'ਚ ਪ੍ਰੱੈਸ ਕਾਨਫਰੰਸ ਕਰ ਰਹੇ ਸਨ, ਜਦ ਇਹ ਘਟਨਾ ਹੋਈ। ਹਾਲਾਂਕਿ ਜੁੱਤੀ ਸੁੱਟਣ ਵਾਲੇ ਇਸ ਵਿਅਕਤੀ ਨੂੰ ਤੁਰੰਤ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੀਡੀਆ ਰਿਪੋਰਟਾਂ ਅਨੁਸਾਰ ਮੁਲਜ਼ਮ ਵਿਅਕਤੀ ਦਾ ਨਾਂਅ ਸ਼ਕਤੀ ਭਾਰਗਵ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ। ਪੁਲਸ ਭਾਰਗਵ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਇਸ ਘਟਨਾ 'ਤੇ ਭਾਜਪਾ ਬੁਲਾਰੇ ਨਲਿਨ ਕੋਹਲੀ ਨੇ ਕਿਹਾ, 'ਜਿਸ ਵੀ ਵਿਅਕਤੀ ਨੇ ਇਹ ਕੰਮ ਕੀਤਾ ਅਤੇ ਜੇਕਰ ਕਿਸੇ ਦੇ ਕਹਿਣ 'ਤੇ ਕੀਤਾ ਹੈ ਤਾਂ ਇਹ ਬੇਹੱਦ ਦੁਖਦਾਈ ਹੈ। ਘਟਨਾ ਭਾਜਪਾ ਦੇ ਦਫ਼ਤਰ 'ਚ ਹੋਈ ਹੈ, ਜਿੱਥੇ ਸੁਰੱਖਿਆ ਦੇ ਕਾਫ਼ੀ ਪੁਖਤਾ ਇੰਤਜ਼ਾਮ ਹਨ। ਇਸ ਤੋਂ ਪਹਿਲਾਂ ਪੀ ਚਿਦੰਬਰਮ ਤੇ ਅਰਵਿੰਦ ਕੇਜਰੀਵਾਲ 'ਤੇ ਵੀ ਜੁੱਤੀ ਅਤੇ ਸਿਆਹੀ ਸੁੱਟਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਜਾਣਕਾਰੀ ਮੁਤਾਬਕ ਸ਼ਕਤੀ ਭਾਰਗਵ ਨੇ 3 ਬੰਗਲੇ ਖਰੀਦੇ ਸਨ, ਜਿਸ ਲਈ ਉਸ ਨੇ ਆਪਣੇ ਖਾਤੇ ਤੋਂ 11.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਇਹ ਬੰਗਲੇ ਸ਼ਕਤੀ ਭਾਰਗਵ ਨੇ ਆਪਣੀ ਪਤਨੀ, ਬੱਚੇ ਅਤੇ ਰਿਸ਼ਤੇਦਾਰਾਂ ਦੇ ਨਾਂਅ 'ਤੇ ਖਰੀਦੇ ਸਨ। ਅਮਦਨ ਕਰ ਵਿਭਾਗ ਦੇ ਸੂਤਰਾਂ ਮੁਤਾਬਕ 2018 'ਚ ਤਿੰਨ ਦਿਨ ਚੱਲੇ ਤਲਾਸ਼ੀ ਅਭਿਆਨ ਦੌਰਾਨ ਸ਼ਕਤੀ ਭਾਰਗਵ ਦੇ ਟਿਕਾਣਿਆਂ ਤੋਂ 28 ਲੱਖ ਰੁਪਏ ਨਗਦੀ ਅਤੇ 50 ਲੱਖ ਰੁਪਏ ਕੀਮਤ ਦੇ ਗਹਿਣੇ ਬਰਾਮਦ ਹੋਈ ਸਨ। ਪੁੱਛਗਿੱਛ 'ਚ ਸ਼ਕਤੀ ਭਾਰਗਵ 10 ਕਰੋੜ ਤੋਂ ਜ਼ਿਆਦਾ ਰਕਮ ਦੀ ਕਮਾਈ ਦਾ ਸ਼ਰੋਤ ਵੀ ਨਹੀਂ ਦੱਸ ਸਕਿਆ।
ਅਸਲ 'ਚ 20 ਨਵੰਬਰ 2018 ਨੂੰ ਸੀ ਬੀ ਆਈ ਨੇ ਬ੍ਰਿਟਿਸ ਇੰਡੀਆ ਕਾਰਪੋਰੇਸ਼ਨ ਲਿਮਟਿਡ ਦੇ ਤਤਕਾਲੀਨ ਸੀ ਐੱਮ ਡੀ ਸਮੇਤ ਹੋਰ ਅਧਿਕਾਰੀਆਂ ਖਿਲਾਫ਼ ਵਿੱਤੀ ਬੇਨਿਯਮੀਆਂ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਦਸੰਬਰ 2018 'ਚ ਸ਼ਕਤੀ ਭਾਰਗਵ ਦੇ ਟਿਕਾਣਿਆਂ 'ਤੇ ਅਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਸੀ।
ਆਮਦਨ ਕਰ ਵਿਭਾਗ ਨੂੰ ਜਾਂਚ 'ਚ ਪਤਾ ਚੱਲਿਆ ਸੀ ਕਿ ਭਾਰਗਵ ਨਾਲ ਜੁੜੀਆਂ 8 ਕੰਪਨੀਆਂ ਦੀ ਜਾਣਕਾਰੀ ਆਮਦਨ ਕਰ ਵਿਭਾਗ ਜਾਂ ਦੂਜੀ ਕਿਸੇ ਸਰਕਾਰੀ ਏਜੰਸੀ ਨੂੰ ਨਹੀਂ ਦਿੱਤੀ ਗਈ ਸੀ। ਮਤਲਬ ਚੁੱਪਚਾਪ ਏਜੰਸੀ ਕੰਪਨੀਆਂ ਚਲਾਈ ਜਾ ਰਹੀ ਸੀ, ਜਿਸ ਦਾ ਸੰਬੰਧ ਸ਼ਕਤੀ ਭਾਰਗਵ ਨਾਲ ਸੀ। ਇੱਕ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਸ਼ਕਤੀ ਭਾਰਗਵ ਨੇ ਜੋ 4 ਬੰਗਲੇ ਖਰੀਦੇ ਸਨ, ਉਸ ਦੇ ਸੰਬੰਧ 'ਚ ਭਾਰਗਵ ਦੇ ਪਰਵਾਰਕ ਮੈਂਬਰਾਂ ਨੇ ਹੀ ਉਸ ਖਿਲਾਫ਼ ਤੰਗ-ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਾਇਆ ਸੀ। ਉਥੇ ਹੀ ਸ਼ਕਤੀ ਭਾਰਗਵ ਨੇ ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਖਿਲਾਫ਼ ਇੱਕ ਪਟੀਸ਼ਨ ਵੀ ਦਾਖ਼ਲ ਕੀਤੀ ਸੀ, ਜਿਸ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਸੀ ਬੀ ਆਈ ਨੂੰ ਸ਼ਕਤੀ ਭਾਰਗਵ ਖਿਲਾਫ਼ ਕੇਸ ਦਰਜ ਕਰਕੇ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਸਨ। ਉਸ ਖਿਲਾਫ਼ ਇਹ ਸਾਰੇ ਗੰਭੀਰ ਦੋਸ਼ ਇਸ ਲਈ ਵੀ ਹੈਰਾਨ ਕਰਨ ਵਾਲੇ ਹਨ, ਕਿਉਂਕਿ ਉਸ ਦੇ ਫੇਸਬੁਕ ਪ੍ਰੋਫਾਈਲ ਤੋਂ ਜਿਸ ਤਰੀਕੇ ਦੀ ਜਾਣਕਾਰੀ ਮਿਲੀ ਹੈ, ਉਸ 'ਚ ਉਹ ਖੁਦ ਨੂੰ ਇੱਕ ਵਿਸਲਬਲੋਅਰ ਦੀ ਤਰ੍ਹਾਂ ਪੇਸ਼ ਕਰ ਰਿਹਾ ਹੈ। ਨਾਲ ਹੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਵੀ ਸ਼ਕਤੀ ਭਾਰਗਵ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਮਤਲਬ ਸਰਕਾਰ ਦੀ ਆਲੋਚਨਾ ਕਰਨ ਵਾਲੇ ਸ਼ਕਤੀ ਭਾਰਗਵ ਖੁਦ ਆਮਦਨ ਕਰ ਵਿਭਾਗ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਸ਼ਕਤੀ ਭਾਰਗਵ ਦੀ ਮਾਂ ਦਯਾ ਭਾਰਗਵ ਨੇ ਕਿਹਾ ਕਿ ਉਸ ਦਾ ਬੇਟਾ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੈ। ਉਸ ਦੇ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹੋਣ ਦੇ ਸਵਾਲ 'ਤੇ ਦਯਾ ਭਾਰਗਵ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਨਹੀਂ ਜੁੜਿਆ। ਉਹ ਉਨ੍ਹਾ ਦੇ ਨਾਲ ਨਹੀਂ ਰਹਿੰਦਾ। ਦਯਾ ਨੇ ਦੱਸਿਆ ਕਿ ਭਾਰਗਵ ਦੀ ਪਤਨੀ ਦਾ ਨਾਂਅ ਸ਼ਿਖਾ ਭਾਰਗਵ ਹੈ, ਜੋ ਕਿ ਖੁਦ ਡਾਕਟਰ ਹੈ। ਜਦ ਦਯਾ ਭਾਰਗਵ ਤੋਂ ਪੁੱਛਿਆ ਕਿ ਕੀ ਉਹ ਬੇਟੇ ਨੂੰ ਬਚਾਉਣ ਜਾਵੇਗੀ ਤਾਂ ਉਨ੍ਹਾ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾ ਕਿਹਾ ਕਿ ਬੇਟਾ ਪਿਛਲੇ 2 ਸਾਲ ਤੋਂ ਉਨ੍ਹਾ ਦੇ ਨਾਲ ਨਹੀਂ ਰਹਿੰਦਾ, ਮੇਰਾ ਉਸ ਨਾਲ ਹੁਣ ਕੋਈ ਸੰਬੰਧ ਨਹੀਂ।
ਜ਼ਿਕਰਯੋਗ ਹੈ ਕਿ ਸ਼ਕਤੀ ਭਾਰਗਵ ਦੇ ਪਰਵਾਰ ਦਾ ਹਸਪਤਾਲ ਹੈ, ਪਿਛਲੇ ਕੁਝ ਸਾਲਾਂ ਤੋਂ ਪਰਵਾਰ ਨਾਲ ਝਗੜਾ ਚੱਲ ਰਿਹਾ ਹੈ। 2 ਸਾਲ ਤੋਂ ਉਹ ਦਯਾ ਭਾਰਗਵ ਤੋਂ ਵੱਖ ਰਹਿ ਰਿਹਾ ਹੈ। ਪਰਵਾਰ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ।

349 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper