Latest News
'ਆਪ' ਨੇ ਗਠਜੋੜ ਨੂੰ ਲੈ ਕੇ ਕਿਹਾ ਸੀਟਾਂ ਨੂੰ ਲੈ ਕੇ ਅੰਕੜੇਬਾਜ਼ੀ 'ਚ ਫਸੀ ਹੈ ਕਾਂਗਰਸ

Published on 20 Apr, 2019 10:27 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਨੇ ਗਠਜੋੜ ਨੂੰ ਲੈ ਕੇ ਕਾਂਗਰਸ 'ਤੇ ਅੰਕੜੇਬਾਜ਼ੀ ਦਾ ਦੋਸ਼ ਲਾਇਆ ਹੈ। ਦਿੱਲੀ ਦੀ ਸੱਤਾਧਾਰੀ 'ਆਪ' ਦਾ ਕਹਿਣਾ ਹੈ ਕਿ ਉਹ ਦੇਸ਼ ਨੂੰ ਮੋਦੀ-ਸ਼ਾਹ ਦੀ ਜੋੜੀ ਤੋਂ ਬਚਾਉਣ 'ਚ ਲੱਗੇ ਹਨ, ਜਦਕਿ ਕਾਂਗਰਸ ਅੰਕੜੇਬਾਜ਼ੀ 'ਚ ਫਸੀ ਹੈ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ, 'ਦਿੱਲੀ 'ਚ ਕਾਂਗਰਸ ਦੀ ਇੱਕ ਵੀ ਸੀਟ ਨਹੀਂ, ਫਿਰ ਵੀ ਤਿੰਨ ਸੀਟਾਂ ਮੰਗ ਰਹੀ ਹੈ, ਜਦਕਿ ਪੰਜਾਬ 'ਚ ਸਾਡੇ ਕੋਲ ਚਾਰ ਸਾਂਸਦ ਅਤੇ 20 ਵਿਧਾਇਕ ਹਨ ਅਤੇ ਫਿਰ ਵੀ ਸਾਨੂੰ ਇੱਕ ਵੀ ਸੀਟ ਨਹੀਂ ਦੇ ਰਹੇ।'
ਆਪ ਨੇਤਾ ਸੰਜੇ ਸਿੰਘ ਨੇ ਕਿਹਾ, 'ਦੇਸ਼ ਦੇ ਸੰਵਿਧਾਨ ਅਤੇ ਸੰਘੀ ਢਾਂਚੇ ਲਈ ਸਭ ਤੋਂ ਵੱਡਾ ਖ਼ਤਰਾ ਜਿਸ ਪਾਰਟੀ ਤੋਂ ਹੈ, ਉਸ ਪਾਰਟੀ ਨੂੰ 18 ਸੀਟਾਂ ਤੋਂ ਥੱਲੇ ਲਿਆਂਦਾ। ਇਹ ਬਹੁਤ ਵੱਡਾ ਸੰਦੇਸ਼ ਜਾਂਦਾ ਕਿ ਮੋਦੀ-ਸ਼ਾਹ ਦੀ ਜੋੜੀ ਹਾਰ ਰਹੀ ਹੈ।' ਉਨ੍ਹਾ ਕਿਹਾ ਕਿ ਅਸੀਂ ਦਿੱਲੀ 'ਚ ਵੀ ਗਠਜੋੜ ਦੀ ਜ਼ਰੂਰਤ ਨਹੀਂ ਸਮਝਦੇ, ਕਾਂਗਰਸ ਨੂੰ ਦਿੱਲੀ 'ਚ ਤਿੰਨ ਸੀਟ ਦੇਣਾ ਦਿੱਲੀ 'ਚ ਭਾਜਪਾ ਨੂੰ ਜਿਤਾਉਣਾ ਹੈ।
ਕਾਂਗਰਸ ਸੀਟਾਂ ਦੇ ਫਾਰਮੂਲੇ 'ਚ ਫਸੀ ਹੈ ਅਤੇ ਅਸੀਂ ਮੋਦੀ-ਸ਼ਾਹ ਨੂੰ ਰੋਕਣ 'ਚ ਲੱਗੇ ਹਾਂ। ਆਖਰ ਕਾਂਗਰਸ ਮੋਦੀ-ਸ਼ਾਹ ਦੀ ਜੋੜੀ ਦੀ ਜਿੱਤ ਦੀ ਸੰਭਾਵਨਾ ਨੂੰ ਜਿਊਂਦਾ ਕਿਉਂ ਰੱਖਣਾ ਚਾਹੁੰਦੀ ਹੈ?

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper