Latest News
ਬੋਫਰਜ਼ ਦੀ ਜਾਂਚ ਨੂੰ ਲੈ ਕੇ ਸੀ ਬੀ ਆਈ ਦਾ ਯੂ ਟਰਨ

Published on 16 May, 2019 12:03 PM.


ਨਵੀਂ ਦਿੱਲੀ : ਸੀ.ਬੀ.ਆਈ. ਨੇ ਲੱਗਭੱਗ 64 ਕਰੋੜ ਰੁਪਏ ਦੇ ਬੋਫਰਜ਼ ਸਕੈਂਡਲ ਦੀ ਹੋਰ ਜਾਂਚ ਕਰਨ ਦੀ ਅਰਜ਼ੀ ਵੀਰਵਾਰ ਦਿੱਲੀ ਦੇ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਨਵੀਨ ਕਸ਼ਯਪ ਦੀ ਕੋਰਟ ਵਿੱਚੋਂ ਵਾਪਸ ਲੈ ਲਈ। ਫਰਵਰੀ 2018 ਨੂੰ ਦਿੱਤੀ ਅਰਜ਼ੀ ਵਿਚ ਸੀ.ਬੀ.ਆਈ. ਨੇ ਕਿਹਾ ਸੀ ਕਿ ਉਸ ਨੂੰ ਨਵੇਂ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਹ ਜਾਂਚ ਕਰਨਾ ਚਾਹੁੰਦੀ ਹੈ।
ਇਸੇ ਮਾਮਲੇ ਵਿਚ ਇਕ ਹੋਰ ਅਰਜ਼ੀ ਦਾਇਰ ਕਰਨ ਵਾਲੇ ਵਕੀਲ ਅਜੈ ਅਗਰਵਾਲ ਨੇ ਵੀ ਆਪਣੀ ਅਰਜ਼ੀ ਵਾਪਸ ਲੈਣ ਦੀ ਗੱਲ ਕਹੀ ਹੈ।
ਕੋਰਟ ਨੇ ਸੀ.ਬੀ.ਆਈ. ਨੂੰ ਅਰਜ਼ੀ ਵਾਪਸ ਲੈਣ ਦੀ ਆਗਿਆ ਦੇ ਦਿੱਤੀ ਤੇ ਅਗਰਵਾਲ ਦੇ ਮਾਮਲੇ 'ਤੇ 6 ਜੁਲਾਈ ਦੀ ਤਰੀਕ ਪਾ ਦਿੱਤੀ। ਦਰਅਸਲ ਕੋਰਟ ਨੇ ਅੱਗੋਂ ਜਾਂਚ ਕਰਨ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਸੀ.ਬੀ.ਆਈ. ਤੋਂ ਸਬੂਤ ਦਿਖਾਉਣ ਲਈ ਕਿਹਾ ਸੀ। ਕੋਰਟ ਵਿੱਚ ਦਿਨੇ ਹੋਈ ਇਸ ਕਾਰਵਾਈ ਤੋਂ ਬਾਅਦ ਸੀ ਬੀ ਆਈ ਸ਼ਾਮ ਨੂੰ ਰੌਸ ਐਵੇਨਿਊ ਕੋਰਟ ਵਿੱਚ ਚਲੇ ਗਈ ਤੇ ਉੱਥੇ ਅਰਜ਼ੀ ਗੁਜ਼ਾਰ ਕੇ ਕਿਹਾ ਕਿ ਉਹ ਮਾਮਲੇ ਦੀ ਮੁੜ ਜਾਚ ਕਰਨਾ ਚਾਹੁੰਦੀ ਹੈ। ਕੋਰਟ ਨੇ ਕਿਹਾ ਕਿ ਇਸ ਲਈ ਆਗਿਆ ਦੀ ਲੋੜ ਨਹੀਂ, ਕੋਰਟ ਨੂੰ ਜਾਣਕਾਰੀ ਦੇਣਾ ਹੀ ਕਾਫੀ ਹੈ।

350 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper