Latest News
ਚੋਣਾਂ ਖ਼ਤਮ ਹੁੰਦੇ ਹੀ ਖਾਤਿਆਂ 'ਚੋਂ ਵਾਪਸ ਹੋ ਗਏ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੇ 2 ਹਜ਼ਾਰ ਰੁਪਏ

Published on 18 May, 2019 11:35 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਲੋਕ ਸਭਾ ਚੋਣਾਂ ਦੇ ਲਈ ਵੋਟਿੰਗ ਦੇ ਛੇ ਪੜਾਵਾਂ ਦੇ ਪੂਰੇ ਹੋਣ ਤੋਂ ਬਾਅਦ ਇੱਕ ਖ਼ਬਰ ਤੇਜ਼ੀ ਨਾਲ ਸੋਸ਼ਲ ਮੀਡੀਆ 'ਚ ਫੈਲ ਰਹੀ ਹੈ ਕਿ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ ਕਿਸਾਨਾਂ ਦੇ ਖਾਤਿਆਂ 'ਚ ਦਿੱਤਾ ਗਿਆ ਪੈਸਾ ਵਾਪਸ ਕੱਢਿਆ ਜਾਣ ਲੱਗਾ ਹੈ। ਉੱਤਰ ਪ੍ਰਦੇਸ਼ ਦੇ ਸਥਾਨਕ ਅਖ਼ਬਾਰਾਂ 'ਚ ਤਾਂ ਬਕਾਇਦਾ ਇਸ ਖ਼ਬਰ ਨੂੰ ਪ੍ਰਮੁਖਤਾ ਨਾਲ ਜਗ੍ਹਾ ਦਿੱਤੀ ਗਈ ਹੈ। ਅਸਲ 'ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ 'ਚ ਪਹਿਲੀ ਕਿਸ਼ਤ ਦੇ ਤਹਿਤ ਦੋ-ਦੋ ਹਜ਼ਾਰ ਰੁਪਏ ਪਾਏ ਗਏ। ਪੈਸਾ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਸੀ। ਹੁਣ ਲੋਕਸਭਾ ਚੋਣਾਂ ਲਈ ਵੋਟਿੰਗ ਲੱਗਭੱਗ ਪੂਰੀ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਖਾਤਿਆਂ 'ਚੋਂ ਪ੍ਰਧਾਨ ਮੰਤਰੀ ਸਕੀਮ ਤਹਿਤ ਪਾਈ ਗਈ ਰਕਮ ਵਾਪਸ ਕੱਢ ਲਈ ਗਈ ਹੈ।
ਇਸ ਤਰ੍ਹਾਂ ਕਈ ਮਾਮਲੇ ਮੁਜ਼ਫ਼ਰਨਗਰ ਜਨਪਦ 'ਚ ਸਾਹਮਣੇ ਆਏ ਹਨ। ਇੱਥੇ ਵੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਸਕੀਮ ਤਹਿਤ ਮਿਲੀ ਰਕਮ ਵਾਪਸ ਕੱਢੇ ਜਾਣ ਦੀ ਗੱਲ ਕਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਉਦੋਂ ਮਿਲੀ ਜਦ ਉਹ ਯੋਜਨਾ ਦੇ ਤਹਿਤ ਖਾਤਿਆਂ 'ਚ ਆਈ ਰਕਮ ਕਢਾਉਣ ਗਏ। ਸਥਾਨਕ ਖ਼ਬਰਾਂ ਦੇ ਮੁਤਾਬਿਕ ਕਿਸਾਨ ਬੈਂਕ ਪਹੁੰਚੇ ਤਾਂ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ 'ਚ ਕੋਈ ਰਕਮ ਨਹੀਂ ਹੈ, ਪੈਸੇ ਕੱਟ ਲਏ ਗਏ। ਕਿਸਾਨ ਯੂਨੀਅਨ ਨੇ ਕਿਸਾਨਾਂ ਨਾਲ ਇਸ ਵਿਹਾਰ ਦਾ ਵਿਰੋਧ ਕਰਦੇ ਹੋਏ ਕਿਹਾ, ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ।
ਇਸ ਤਰ੍ਹਾਂ ਹੀ ਫਿਰੋਜ਼ਾਬਾਦ 'ਚ ਨਾਰਖੀ ਪਿੰਡ ਹੰਸਰਾਮ ਦੇ ਨਿਵਾਸੀ ਨਿਰੋਤਮ ਸਿੰਘ ਨੇ ਸਰਕਾਰ ਦੇ ਇਸ ਵਿਹਾਰ 'ਤੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ, 'ਡੇਢ ਮਹੀਨਾ ਪਹਿਲਾਂ ਮੋਬਾਇਲ 'ਤੇ ਸੰਦੇਸ਼ ਭੇਜ ਕੇ ਦੱਸਿਆ ਗਿਆ ਕਿ ਖਾਤਿਆਂ 'ਚ ਪ੍ਰਧਾਨ ਮੰਤਰੀ ਯੋਜਨਾ ਤਹਿਤ ਦੋ ਹਜ਼ਾਰ ਰੁਪਏ ਪਾਏ ਗਏ ਹਨ। ਹੁਣ ਬੈਂਕ 'ਚੋਂ ਰਕਮ ਕਢਾਉਣ ਗਏ ਤਾਂ ਦੱਸਿਆ ਕਿ ਖਾਤਿਆਂ 'ਚ ਕੋਈ ਪੈਸਾ ਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨ ਸਨਮਾਨ ਯੋਜਨਾ ਤਹਿਤ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ।

221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper