Latest News
ਐਸ਼ਵਰਿਆ ਬਾਰੇ ਟਵੀਟ 'ਤੇ ਵਿਵੇਕ ਉਬਰਾਏ ਦੀ ਖਿਚਾਈ

Published on 20 May, 2019 11:26 AM.


ਮੁੰਬਈ : ਮੋਦੀ ਬਾਰੇ ਫਿਲਮ ਦੇ ਹੀਰੋ ਵਿਵੇਕ ਓਬਰਾਏ ਨੂੰ ਐਗਜ਼ਿਟ ਪੋਲ ਦੀ ਏਨੀ ਖੁਸ਼ੀ ਚੜ੍ਹੀ ਕਿ ਉਸ ਨੇ ਇਕ ਅਜਿਹਾ ਸੀਨ ਸ਼ੇਅਰ ਕਰ ਦਿੱਤਾ, ਜਿਸ ਵਿਚ ਐਸ਼ਵਰਿਆ ਰਾਇ ਬਚਨ ਵੀ ਸ਼ਾਮਲ ਹੈ। ਉਸ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਐਸ਼ਵਰਿਆ ਦੀ ਸਲਮਾਨ ਖਾਨ ਨਾਲ ਵੀ ਤਸਵੀਰ ਉੱਤੇ 'ਓਪੀਨੀਅਨ ਪੋਲ' ਲਿਖਿਆ ਸੀ। ਆਪਣੇ ਨਾਲ ਵਾਲੀ ਤਸਵੀਰ ਉੱਤੇ 'ਐਗਜ਼ਿਟ ਪੋਲ' ਲਿਖਿਆ ਸੀ ਅਤੇ ਪਤੀ ਅਭਿਸ਼ੇਕ ਬਚਨ ਤੇ ਬੇਟੀ ਅਰਾਧਿਆ ਬਚਨ ਦੇ ਨਾਲ ਵਾਲੀ ਤਸਵੀਰ ਉੱਤੇ 'ਰਿਜ਼ਲਟਸ' ਲਿਖਿਆ ਸੀ।
ਉਸ ਦੀ ਇਹ ਹਰਕਤ ਕਲਾਕਾਰਾਂ ਨੂੰ ਪਸੰਦ ਨਹੀਂ ਆਈ। ਉਨ੍ਹਾਂ ਇਸ ਨੂੰ ਘਟੀਆਪਣ ਦੱਸਦਿਆਂ ਉਸ ਦੀ ਖਿਚਾਈ ਕੀਤੀ ਹੈ। ਸੋਨਮ ਕਪੂਰ ਨੇ ਟਵੀਟ ਕਰਦਿਆਂ ਤਸਵੀਰ ਨੂੰ ਡਿਸਗਸਟਿੰਗ ਤੇ ਕਲਾਸਲੈੱਸ ਦੱਸਿਆ। ਨਾਮੀ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਹ ਬੇਹੱਦ ਬੇਤੁਕਾ ਤੇ ਨਿਰਾਸ਼ਾਜਨਕ ਹੈ।
ਮਹਾਰਾਸ਼ਟਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਵਿਵੇਕ ਦੇ ਰਵੱਈਏ 'ਤੇ ਸਖਤ ਇਤਰਾਜ਼ ਕਰਦਿਆਂ ਟਵੀਟ ਕੀਤਾ ਹੈ ਕਿ ਕੋਈ ਇਕ ਪਦਮਸ਼੍ਰੀ ਸ਼ਖਸ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਿਵੇਂ ਕਰ ਸਕਦਾ ਹੈ। ਕੌਮੀ ਤੇ ਸੂਬਾਈ ਮਹਿਲਾ ਕਮਿਸ਼ਨ ਕੀ ਕਰ ਰਹੇ ਹਨ? ਲੋਕ ਵੀ ਵਿਵੇਕ ਦੀ ਹਰਕਤ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਸ਼ਵਰਿਆ ਦਾ ਵਿਆਹ ਹੋ ਚੁੱਕਾ ਹੈ, ਉਹ ਉਨ੍ਹਾ ਦੇ ਅਤੀਤ ਨੂੰ ਬਿਨਾਂ ਮਤਲਬ ਉਛਾਲਣ ਦੇ ਖਿਲਾਫ ਹਨ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper