Latest News
ਸੈਂਸੇਕਸ ਨੇ 10 ਸਾਲ ਦਾ ਰਿਕਾਰਡ ਤੋੜਿਆ, ਅਨਿਲ ਅੰਬਾਨੀ ਵੀ ਖੱਟ ਗਿਆ

Published on 20 May, 2019 11:28 AM.


ਮੁੰਬਈ : ਐਗਜ਼ਿਟ ਪੋਲ ਭਾਜਪਾ ਦੇ ਹੱਕ ਵਿਚ ਜਾਣ ਤੋਂ ਬਾਅਦ ਸੋਮਵਾਰ ਖੁੱਲ੍ਹੇ ਸ਼ੇਅਰ ਬਾਜ਼ਾਰ ਵਿਚ ਇਕ ਦਿਨ ਦੇ ਕਾਰੋਬਾਰ ਵਿਚ ਸੈਂਸੇਕਸ ਦੇ 1421.90 ਅੰਕ (3.75 ਫੀਸਦੀ) ਮਜ਼ਬੂਤ ਹੋਣ ਦਾ ਕਾਰਨਾਮਾ ਪਿਛਲੇ 10 ਸਾਲ ਵਿਚ ਪਹਿਲੀ ਵਾਰ ਹੋਇਆ। ਕਾਰੋਬਾਰ ਦੇ ਅੰਤ 'ਤੇ ਸੈਂਸੇਕਸ 39352 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਦਾ ਸੰਵੇਦੀ ਸੂਚਕ ਅੰਕ ਨਿਫਟੀ 421.10 ਅੰਕ (3.69 ਫੀਸਦੀ) ਦੀ ਮਜ਼ਬੂਤੀ ਨਾਲ 11828 'ਤੇ ਬੰਦ ਹੋਇਆ। ਸਵੇਰੇ ਸੈਂਸੇਕਸ 946.24 ਅੰਕ ਤੇ ਨਿਫਟੀ 244.75 ਅੰਕ ਦੇ ਉਛਾਲ ਨਾਲ ਖੁੱਲ੍ਹਿਆ ਸੀ।
ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਅਨਿਲ ਅੰਬਾਨੀ ਗਰੁੱਪ ਨੂੰ ਵੀ ਫਾਇਦਾ ਹੋਇਆ। ਇਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ 3 ਤੋਂ 12 ਫੀਸਦੀ ਤੱਕ ਦਾ ਉਛਾਲ ਦੇਖਿਆ ਗਿਆ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper