Latest News
ਗਰਮੀ ਕਾਰਨ ਕੇਰਲ ਐਕਸਪ੍ਰੈੱਸ 'ਚ 4 ਯਾਤਰੀਆਂ ਦੀ ਮੌਤ

Published on 11 Jun, 2019 11:33 AM.


ਝਾਂਸੀ : ਦਿੱਲੀ ਤੋਂ ਝਾਂਸੀ ਨੂੰ ਜਾ ਰਹੀ ਕੇਰਲ ਐੱਕਸਪ੍ਰੱੈਸ 'ਚ ਚਾਰ ਯਾਤਰੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੌਤ ਗਰਮੀ ਦੇ ਕਾਰਨ ਅਤੇ ਦਮ ਘੁਟਣ ਕਾਰਨ ਹੋਈ। ਲਾਸ਼ਾਂ ਨੂੰ ਝਾਂਸੀ 'ਚ ਉਤਾਰਿਆ ਗਿਆ। ਜ਼ਿਕਰਯੋਗ ਹੈ ਕਿ 68 ਲੋਕਾਂ ਦਾ ਗਰੁੱਪ ਕੋਇੰਬਟੂਰ ਜਾ ਰਿਹਾ ਸੀ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 3 ਕੋਨੂਰ ਦੇ ਅਤੇ ਇੱਕ ਕੋਇੰਬਟੂਰ ਦਾ ਹੈ। ਝਾਂਸੀ ਸਟੇਸ਼ਨ 'ਤੇ ਰੇਲਵੇ ਦੇ ਡਾਕਟਰ ਨੂੰ ਰੇਲ ਗੱਡੀ 'ਚ ਕੁਝ ਲੋਕਾਂ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਮਿਲੀ। ਕੋਚ ਨੰਬਰ 8 ਅਤੇ 9 ਤੋਂ ਡਾਕਟਰ ਨੂੰ ਸ਼ਿਕਾਇਤ ਮਿਲੀ। ਡਾਕਟਰ ਉਨ੍ਹਾਂ ਨੂੰ ਦੇਖਣ ਲਈ ਰੇਲ ਗੱਡੀ 'ਚ ਗਏ ਅਤੇ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਝਾਂਸੀ ਰੇਲਵੇ ਮੰਡਲ ਦੇ ਜਨਸੰਪਰਕ ਅਧਿਕਾਰੀ ਮਨੋਜ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਦੀ ਰਾਤ ਨ ਸੱਤ ਵਜੇ ਗੱਡੀ ਨੰ. 12626 ਕੇਰਲ ਐੱਕਸਪ੍ਰੈੱਸ ਸਟੇਸ਼ਨ 'ਤੇ ਪਹੁੰਚੀ। ਇਸ ਰੇਲ ਦੇ ਡੱਬਾ ਐੱਸ-8 ਸਲੀਪਰ ਦੇ ਯਾਤਰੀ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਮਿਲੀ। ਜਦ ਡਾਕਟਰਾਂ ਦਾ ਦਲ ਪਹੁੰਚਿਆ ਤਾਂ ਪਤਾ ਚੱਲਿਆ ਕਿ ਐਸ 8 ਦੇ ਇਲਾਵਾ ਐਸ 9 'ਚ ਕਈ ਯਾਤਰੀ ਬਿਮਾਰ ਹਨ।
ਰੇਲਵੇ ਅਨੁਸਾਰ ਦੋਵਾਂ ਹੀ ਡੱਬਿਆਂ 'ਚ ਚਾਰ ਯਾਤਰੀ ਬੇਹੋਸ਼ੀ ਦੀ ਹਾਲਤ 'ਚ ਮਿਲੇ। ਉਨ੍ਹਾਂ 'ਚੋਂ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਦੀ ਹਾਲਤ ਗੰਭੀਰ ਸੀ। ਹਾਲਾਂਕਿ ਉਸ ਦੀ ਵੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਯਾਤਰੀਆਂ ਦਾ ਇੱਕ ਦਲ ਵਾਰਾਨਸੀ ਅਤੇ ਆਗਰਾ ਘੁੰਮਣ ਤੋਂ ਬਾਅਦ ਕੋਇੰਬਟੂਰ ਵਾਪਸ ਜਾ ਰਿਹਾ ਸੀ, ਇਹ ਲੋਕ ਉਸੇ ਦਲ 'ਚ ਸ਼ਾਮਲ ਸਨ।
ਯਮੁਨਾ 'ਚ ਨਹਾਉਂਦੇ 3 ਬੱਚਿਆਂ ਦੀ ਡੁੱਬ ਕੇ ਮੌਤ
ਉਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੇ ਮਊ ਥਾਣੇ ਦੇ ਰੈਡੀ ਭੂਸੌਲੀ ਪਿੰਡ 'ਚ ਯਮੁਨਾ ਨਦੀ 'ਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੇ ਡੁੱਬਣ ਨਾਲ ਮੌਤ ਹੋ ਗਈ। ਏ ਐੱਸ ਪੀ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਰੈਡੀ ਭੂਸੌਲੀ ਪਿੰਡ ਦੇ ਰਮੇਸ਼ ਕੇਵਟ ਦੇ ਘਰ 'ਚ ਹੋ ਰਹੇ ਵਿਆਹ 'ਚ ਸ਼ਾਮਲ ਹੋਣ ਆਏ ਤਿੰਨ ਬੱਚੇ ਅਨੀਤਾ (7), ਜੀਤੂ (10) ਤੇ ਸੋਨੀ ਉਰਫ਼ ਬੰਨੇ (13) ਪਰਵਾਰਕ ਮੈਂਬਰਾਂ ਨੂੰ ਦੱਸੇ ਬਿਨਾਂ ਯਮੁਨਾ ਨਦੀ 'ਚ ਨਹਾਉਣ ਚਲੇ ਗਏ, ਜਿੱਥੇ ਡੂੰਘੇ ਪਾਣੀ 'ਚ ਡੁੱਬ ਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਮੀਰਾ ਨਾਂਅ ਦੀ ਲੜਕੀ ਦੀ ਸੂਚਨਾ 'ਤੇ ਪਰਵਾਰਕ ਮੈਂਬਰਾਂ ਨੇ ਤਿੰਨਾਂ ਦੀਆਂ ਲਾਸ਼ਾਂ ਪਾਣੀ 'ਚੋਂ ਕੱਢੀਆਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੋਸਟ-ਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਪਰਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper