Latest News
ਮਾਂ ਤੇਰੇ ਦੂਜੇ ਵਿਆਹ ਤੋਂ ਮੈਂ ਬਹੁਤ ਖੁਸ਼ ਹਾਂ...

Published on 12 Jun, 2019 11:32 AM.


ਤਿਰੁਅਨੰਤਪੁਰਮ : ਕੇਰਲਾ ਦੇ ਗੋਕੁਲ ਸ੍ਰੀਧਰ ਨੇ ਆਪਣੀ ਮਾਂ ਲਈ ਇਕ ਪੋਸਟ ਮਲਿਆਲਮ ਵਿਚ ਲਿਖੀ, ਜਿਹੜੀ ਦੇਖਦਿਆਂ ਹੀ ਦੇਖਦਿਆਂ ਵਾਇਰਲ ਹੋ ਗਈ। ਗੋਕੁਲ ਨੇ ਆਪਣੀ ਮਾਂ ਦੇ ਦੂਜੇ ਵਿਆਹ 'ਤੇ ਜਜ਼ਬਾਤੀ ਪੋਸਟ ਵਿਚ ਲਿਖਿਆ ਹੈ ਕਿ ਮਾਂ ਨੇ ਪਹਿਲੇ ਵਿਆਹ ਵਿਚ ਬਹੁਤ ਦੁੱਖ ਝੱਲੇ। ਉਸ ਨੂੰ ਜਿਸਮਾਨੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਤੇ ਉਹ ਸਭ ਕੁਝ ਉਸ ਦੀ ਖਾਤਰ ਸਹਿੰਦੀ ਰਹੀ। ਉਸ ਨੇ ਲਿਖਿਆ ਹੈ ਕਿ ਉਸ ਲਈ ਮਾਂ ਦੇ ਦੂਜੇ ਵਿਆਹ ਨਾਲੋਂ ਵੱਧ ਖੁਸ਼ੀ ਹੋਰ ਨਹੀਂ ਹੋ ਸਕਦੀ।
ਗੋਕੁਲ ਨੇ ਲਿਖਿਆ ਹੈ, 'ਇਕ ਔਰਤ, ਜਿਸ ਨੇ ਆਪਣੀ ਜ਼ਿੰਦਗੀ ਮੇਰੇ ਲਈ ਕੁਰਬਾਨ ਕਰ ਦਿੱਤੀ। ਇਕ ਖਰਾਬ ਵਿਆਹ ਵਿਚ ਉਸ ਨੇ ਕੁਝ ਬਰਦਾਸ਼ਤ ਕੀਤਾ। ਕਈ ਵਾਰ ਮੈਂ ਉਸ ਦੇ ਮੱਥੇ ਤੋਂ ਖੂਨ ਡਿਗਦਾ ਵੇਖਿਆ ਸੀ। ਮੈਂ ਕਈ ਵਾਰ ਕਿਹਾ ਵੀ ਕਿ ਤੂੰ ਇਹ ਸਭ ਕਿਉਂ ਬਰਦਾਸ਼ਤ ਕਰ ਰਹੀ ਏਂ। ਮੈਨੂੰ ਚੇਤੇ ਹੈ ਕਿ ਉਹ ਮੈਨੂੰ ਕਹਿੰਦੀ ਸੀ ਕਿ ਉਹ ਤੇਰੇ ਲਈ ਸਭ ਕੁਝ ਸਹਿ ਸਕਦੀ ਹੈ। ਮੇਰੀ ਮਾਂ ਨੇ ਆਪਣੀ ਪੂਰੀ ਜਵਾਨੀ ਮੇਰੇ ਲਈ ਨਿਛਾਵਰ ਕਰ ਦਿੱਤੀ। ਉਸ ਦੇ ਬਹੁਤ ਸਾਰੇ ਸੁਫਨੇ ਹਨ, ਜਿਨ੍ਹਾਂ ਨੂੰ ਪੂਰੇ ਕਰਨ ਦਾ ਹੁਣ ਮੌਕਾ ਹੈ। ਮੇਰੇ ਕੋਲ ਕਹਿਣ ਲਈ ਜ਼ਿਆਦਾ ਕੁਝ ਨਹੀਂ। ਮੈਨੂੰ ਲਗਦਾ ਹੈ ਕਿ ਇਹ ਕੁਝ ਅਜਿਹਾ ਹੈ ਕਿ ਮੈਨੂੰ ਕਿਸੇ ਤੋਂ ਲੁਕੋਣ ਦੀ ਲੋੜ ਨਹੀਂ। ਮਾਂ, ਤੇਰੀ ਸ਼ਾਦੀਸ਼ੁਦਾ ਜ਼ਿੰਦਗੀ ਬਹੁਤ ਖੁਸ਼ਹਾਲ ਰਹੇ।'
ਗੋਕੁਲ ਦਾ ਕਹਿਣਾ ਹੈ ਕਿ ਇਸ ਨੋਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹ ਬਹੁਤ ਝਿਜਕ ਰਿਹਾ ਸੀ। ਉਸ ਨੂੰ ਇੰਜ ਲਗਦਾ ਸੀ ਕਿ ਉਸ ਦੇ ਇਸ ਵਿਚਾਰ ਨੂੰ ਸਮਾਜ ਦੇ ਇਕ ਤਬਕੇ ਵਿਚ ਸਹੀ ਤਰੀਕੇ ਨਾਲ ਨਹੀਂ ਲਿਆ ਜਾਵੇਗਾ। ਬਹੁਤ ਛੇਤੀ ਮੈਨੂੰ ਇੰਜ ਲੱਗਿਆ ਕਿ ਉਸ ਨੂੰ ਕਿਸੇ ਤੋਂ ਕੁਝ ਲੁਕੋਣ ਦੀ ਲੋੜ ਨਹੀਂ ਤੇ ਉਸ ਨੇ ਫੈਸਲਾ ਕੀਤਾ ਕਿ ਉਹ ਸਭ ਨਾਲ ਆਪਣੀ ਇਹ ਖੁਸ਼ੀ ਸ਼ੇਅਰ ਕਰੇਗਾ। ਗੋਕੁਲ ਦੀ ਇਸ ਪੋਸਟ ਨੂੰ ਕੁਝ ਹੀ ਦੇਰ ਵਿਚ 29 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਅਤੇ ਉਸ 'ਤੇ ਬਹੁਤ ਸਾਰੇ ਲੋਕਾਂ ਨੇ ਸਕਾਰਾਤਮਕ ਜਵਾਬ ਵੀ ਦਿੱਤੇ।

29 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper