Latest News
ਮੀਂਹ, ਝੱਖੜ ਤੇ ਗੜਿਆਂ ਨਾਲ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ

Published on 12 Jun, 2019 11:38 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਅੱਜ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਵਜੇ ਖ਼ਰਾਬ ਹੋਈ ਮੌਸਮ ਦੀ ਚਾਲ ਦੌਰਾਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਨਾਲ ਅੰਤਾਂ ਦੀ ਗਰਮੀ ਤੋਂ ਭਾਵੇਂ ਕੁਝ ਰਾਹਤ ਮਿਲੀ ਹੈ, ਪ੍ਰੰਤੂ ਗੜਿਆਂ ਨਾਲ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ, ਜਿਸ ਕਾਰਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਪਿੰਡਾਂ ਦਾ ਮੌਸਮ ਇੱਕਦਮ ਖ਼ਰਾਬ ਹੋ ਗਿਆ, ਜਿਸ ਦੌਰਾਨ ਹੋਈ ਭਾਰੀ ਬਰਸਾਤ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ, ਉਥੇ ਨਰਮੇ ਦੀ ਫਸਲ ਬੀਜੀ ਬੈਠੇ ਕਿਸਾਨਾਂ ਅਤੇ ਅੰਗੂਰ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਣ ਨਾਲ ਮੌਸਮ ਠੰਢਾ ਹੋਣ ਵਾਲੀ ਸਾਰੀ ਖੁਸ਼ੀ 'ਤੇ ਪਾਣੀ ਫਿਰ ਗਿਆ।ਤੇਜ਼ ਹਵਾਵਾਂ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਜਿੱਥੇ ਰਸਤਿਆਂ 'ਤੇ ਆਵਾਜਾਈ ਵਿੱਚ ਵਿਘਨ ਪਿਆ, ਉਥੇ ਪੇਂਡੂ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਤ ਹੋ ਗਈ।ਕਿਸਾਨਾਂ ਦੱਸਿਆ ਕਿ ਗੜਿਆਂ ਨਾਲ ਨਰਮੇ ਦੇ ਪੱਤੇ ਝੜ ਗਏ ਹਨ, ਉਸ ਦਾ ਦੁਬਾਰਾ ਪੱਤੇ ਕੱਢਣਾ ਤਕਰੀਬਨ ਨਾਮੁਮਕਿਨ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ 'ਤੇ ਹੁਣ ਤੱਕ ਕੀਤਾ ਖਰਚਾ ਬੇਅਰਥ ਹੁੰਦਾ ਦਿਖਾਈ ਦੇ ਰਿਹਾ ਹੈ। ਕਿਸਾਨ ਆਗੂਆਂ ਮੋਹਨ ਸਿੰਘ ਚੱਠੇਵਾਲਾ, ਜੋਧਾ ਸਿੰਘ ਨੰਗਲਾ ਅਤੇ ਬਹਤਰ ਸਿੰਘ ਨੰਗਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੜਿਆਂ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਫਰੀਦਕੋਟ (ਐਲਿਗਜੈਂਡਰ ਡਿਸੂਜਾ) : ਅੱਜ ਸ਼ਾਮ ਅਚਾਨਕ ਆਏ ਤੂਫ਼ਾਨ ਤੇ ਮੀਂਹ ਦੇ ਕਾਰਨ ਅਮਰ ਪੈਲੇਸ ਦੇ ਸਾਹਮਣੇ ਬਣੀਆਂ ਦੁਕਾਨਾਂ ਦੇ ਬਾਹਰ ਖੜੀਆਂ ਅਨੇਕਾਂ ਕਾਰਾਂ ਤੂਫ਼ਾਨ ਦੀ ਗ੍ਰਿਫਤ ਵਿੱਚ ਆ ਗਈਆਂ, ਜਿਸ ਵਿੱਚ ਮੁੱਖ ਰੂਪ 'ਚ ਬੀ ਐੱਮ ਡਬਲਿਊ, ਸਵਿਫਟ ਡਿਜ਼ਾਇਰ, ਸੈਂਟਰੋ ਆਦਿ ਕਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ, ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਮੌਕੇ ਕਾਂਗਰਸ ਦੇ ਮੀਤ ਪ੍ਰਧਾਨ ਡਬਲਜੀਤ ਸਿੰਘ ਧੋਸੀ ਨੇ ਦੱਸਿਆ ਕਿ ਜਦੋਂ ਲੋਕ ਸ਼ਿੱਦਤ ਦੀ ਗਰਮੀ ਤੋਂ ਰਾਹਤ ਪਾਉਣ ਦੀ ਖੁਸ਼ੀ ਵਿੱਚ ਆਨੰਦ ਮਾਣ ਰਹੇ ਸਨ, ਪਰ ਅਮਰ ਪੈਲੇਸ ਦੇ ਸਾਹਮਣੇ ਬਣੀਆਂ ਦੁਕਾਨਾਂ ਦੇ ਅੱਗੇ ਖੜੀਆਂ ਕਾਰਾਂ 'ਤੇ ਦੀਵਾਰ ਅਚਾਨਕ ਥੱਲੇ ਆ ਡਿੱਗੀ, ਜਿਸ ਨਾਲ ਕਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।
ਇਸ ਮੌਕੇ ਦੁਕਾਨਦਾਰਾਂ ਮਨਦੀਪ ਸਿੰਘ ਕਾਲਾ, ਪਰਜੀਤ ਸਿੰਘ, ਚਰਨਜੀਤ ਪਿੱਪਲੀ, ਨੀਟੂ ਕਾਰ ਅਸੈਂਸਰੀ ਵਾਲਾ, ਹਰਵਿੰਦਰ ਸਰਾਂ, ਗੁਰਪ੍ਰੀਤ ਸੱਗੂ, ਲਖਵਿੰਦਰ ਸਿੰਘ, ਬਚਿੱਤਰ ਸਿੰਘ ਰੋਮਾਣਾ ਆਦਿ ਹਾਜ਼ਰ ਸਨ।

607 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper