Latest News
ਜ਼ਲਾਲਤ ਝੱਲਣ ਨੂੰ ਤਿਆਰ ਰਹੋ, ਪਾਕਿ 'ਚ ਕੁਝ ਵੀ ਹੋ ਸਕਦੈ : ਸਰਫਰਾਜ਼

Published on 18 Jun, 2019 11:06 AM.


ਮਾਨਚੈਸਟਰ : ਭਾਰਤ ਤੋਂ ਹਾਰਨ ਤੋਂ ਬਾਅਦ ਆਲੋਚਨਾ ਝੱਲ ਰਹੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਜੇਕਰ ਵਿਸ਼ਵ ਕੱਪ ਦੇ ਬਾਕੀ ਮੈਚਾਂ 'ਚ ਉਹ ਆਪਣੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਲਿਆਉਂਦੇ ਤਾਂ ਦੇਸ਼ 'ਚ ਜ਼ਲਾਲਤ ਝੱਲਣ ਨੂੰ ਤਿਆਰ ਰਹਿਣ। ਭਾਰਤ ਤੋਂ ਵਿਸ਼ਵ ਕੱਪ ਮੈਚ 'ਚ 89 ਦੌੜਾਂ ਨਾਲ ਹਾਰ ਝੱਲਣ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸੰਸਕਾਂ ਅਤੇ ਸਾਬਕਾ ਖਿਡਾਰੀਆਂ ਤੋਂ ਆਲੋਚਨਾ ਝੱਲਣੀ ਪੈ ਰਹੀ ਹੈ।
ਪਾਕਿਸਤਾਨ ਦੇ ਪੰਜ ਮੈਚਾਂ 'ਚ ਤਿੰਨ ਹੀ ਅੰਕ ਹਨ। ਸਰਫਰਾਜ਼ ਨੇ ਕਿਹਾ ਕਿ ਜੇਕਰ ਇਹੀ ਪ੍ਰਦਰਸ਼ਨ ਰਿਹਾ ਤਾਂ ਪਾਕਿਸਤਾਨ 'ਚ ਉਨ੍ਹਾ ਨੂੰ ਅਪਮਾਨ ਝੱਲਣ ਪੈ ਸਕਦਾ ਹੈ। ਉਨ੍ਹਾ 'ਦਿ ਨਿਊਜ਼ ਡਾਟ ਕਾਮ ਪੀ ਕੇ' ਨੂੰ ਕਿਹਾ, 'ਜੇ ਕੋਈ ਸੋਚਦਾ ਹੈ ਕਿ ਮੈਂ ਘਰ ਵਾਪਸ ਚਲਾ ਜਾਵਾਂਗਾ ਤਾਂ ਉਹ ਭੁਲੇਖਾ ਹੈ। ਖੁਦਾ ਨਾ ਕਰੇ ਕੁਝ ਹੋ ਗਿਆ ਤਾਂ ਸਿਰਫ਼ ਮੈਂ ਇਕੱਲਾ ਹੀ ਘਰ ਨਹੀਂ ਜਾਵਾਂਗਾ।' ਉਨ੍ਹਾ ਕਿਹਾ, 'ਖਰਾਬ ਪ੍ਰਦਰਸ਼ਨ ਨੂੰ ਭੁੱਲ ਕੇ ਬਾਕੀ ਚਾਰ ਮੈਚਾਂ 'ਚ ਚੰਗਾ ਖੇਡਣਾ ਹੋਵੇਗਾ।' ਪਾਕਿਸਤਾਨ ਨੇ ਹੁਣ 23 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਖੇਡਣਾ ਹੈ।

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper