Latest News
ਚਿਰਾਗ ਪਾਸਵਾਨ ਦੀ ਗੋਆ 'ਚ ਮਸਤੀ

Published on 18 Jun, 2019 11:12 AM.


ਇਕ ਮਹਿਲਾ ਕਾਂਗਰਸ ਆਗੂ ਰਾਧਿਕਾ ਖੇੜਾ ਨੇ ਬਿਹਾਰ ਦੇ ਜਮੂਈ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਸਾਂਸਦ ਤੇ ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਪਾਸਵਾਨ ਦੀਆਂ ਗੋਆ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ ਕਿ ਬਿਹਾਰ ਵਿਚ ਬੱਚੇ ਮਰ ਰਹੇ ਹਨ ਤੇ ਚਿਰਾਗ ਗੋਆ ਵਿਚ ਨੱਚ ਰਹੇ ਹਨ। ਉਨ੍ਹਾ ਲਿਖਿਆ ਹੈ, 'ਇਹ ਹਨ ਮੌਸਮ ਵਿਗਿਆਨੀ ਰਾਮ ਵਿਲਾਸ ਪਾਸਵਾਨ ਦੇ ਚਿਰਾਗ, ਬਿਹਾਰ ਦੇ ਜਮੂਈ ਤੋਂ ਸਾਂਸਦ ਚਿਰਾਗ। ਹਰ ਘੰਟੇ ਮਾਸੂਮ ਮਰ ਰਹੇ ਹਨ, ਮਮਤਾ ਵਿਲਕ ਰਹੀ ਹੈ ਤੇ ਪੂਰਾ ਸੂਬਾ ਸਿਸਕ ਰਿਹਾ ਹੈ, ਸੈਂਕੜੇ ਘਰਾਂ ਦੇ ਚਿਰਾਗ ਬੁਝ ਗਏ ਹਨ। ਉੱਧਰ ਪੀ ਐੱਮ ਨਰਿੰਦਰ ਮੋਦੀ ਜੀ ਦੇ ਗਠਜੋੜ ਦੇ ਚਿਰਾਗ ਗੋਆ ਨੂੰ ਜਸ਼ਨ ਨਾਲ ਰੌਸ਼ਨ ਕਰ ਰਹੇ ਹਨ।' ਕਾਂਗਰਸ ਆਗੂ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਅਭਿਨੇਤਰੀ ਕ੍ਰਿਸ਼ਮਾ ਤੰਨਾ ਤੇ ਮਸ਼ਹੂਰ ਪ੍ਰੋਡਿਊਸਰ ਏਕਤਾ ਕਪੂਰ ਵੀ ਨਜ਼ਰ ਆ ਰਹੀ ਹੈ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper