Latest News
ਡੇਢ ਲੱਖ 'ਚ ਵਿਕੀ ਭਾਰਤ-ਪਾਕਿ ਮੈਚ ਦੀ ਗੇਂਦ

Published on 11 Jul, 2019 11:38 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕ੍ਰਿਕਟ ਵਿਸ਼ਵ ਕੱਪ 2019 ਖ਼ਤਮ ਹੋਣ ਨੂੰ ਹੈ ਅਤੇ ਹਰ ਕੋਈ ਇਸ ਦੀਆਂ ਯਾਦਾਂ ਨੂੰ ਯਾਦ ਰੱਖਣਾ ਚਾਹੁੰਦਾ ਹੈ। ਯਾਦਾਂ ਨੂੰ ਆਪਣੇ ਦਿਲੋਂ-ਦਿਮਾਗ 'ਚ ਯਾਦ ਰੱਖਣ ਦੀ ਕੀਮਤ ਕੁਝ ਵੀ ਨਹੀਂ, ਪਰ ਜੇਕਰ ਤੁਸੀਂ ਇਨ੍ਹਾਂ ਨੂੰ 'ਮੈਮੋਰਾਬਿਲਾ' ਦੇ ਰੂਪ 'ਚ ਆਪਣੇ ਡਰਾਇੰਗ ਰੂਪ 'ਚ ਸਜਾਉਣਾ ਚਾਹੁੰਦੇ ਤਾਂ ਤੁਹਾਨੂੰ ਇਸ ਲਈ ਲੱਖਾਂ ਰੁਪਏ ਖਰਚ ਕਰਨੇ ਪੈ ਸਕਦੇ ਹਨ।
ਇੰਗਲੈਂਡ ਅਤੇ ਵੇਲਜ਼ 'ਚ ਜਾਰੀ ਵਿਸ਼ਵ ਕੱਪ ਤੋਂ ਭਾਰਤੀ ਟੀਮ ਬਾਹਰ ਹੋ ਚੁੱਕੀ ਹੈ। ਭਾਰਤ ਨੇ ਇਸ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ਼ ਮੈਚ 'ਚ ਬੇਹਤਰੀਨ ਜਿੱਤ ਦਰਜ ਕੀਤੀ ਸੀ। ਡਕਵਰਥ-ਲੇਵਿਸ ਨਿਯਮ ਦੇ ਆਧਾਰ 'ਤੇ 89 ਦੌੜਾਂ ਨਾਲ ਹਰਾਇਆ ਸੀ। ਹੁਣ ਜੇਕਰ ਇਸ ਮੈਚ 'ਚ ਵਰਤੀ ਗਈ ਗੇਂਦ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਤਾਂ ਤੁਹਾਨੂੰ ਕਰੀਬ 1.50 ਲੱਖ ਰੁਪਏ ਖਰਚ ਕਰਨੇ ਪੈਣਗੇ, ਪਰ ਅਫਸੋਸ ਇਹ ਗੇਂਦ ਹਾਟਸੇਲਿੰਗ ਰਹੀ ਅਤੇ ਮੈਚ ਸਮਾਪਤ ਹੋਣ ਦੇ ਨਾਲ ਹੀ ਵਿਕ ਚੁੱਕੀ ਹੈ।
ਇਸੇ ਤਰ੍ਹਾਂ ਇਸ ਮੈਚ 'ਚ ਟਾਸ ਲਈ ਇਸਤੇਮਾਲ ਵਿੱਚ ਲਿਆਂਦੇ ਗਏ ਸਿੱਕੇ ਦੀ ਕੀਮਤ 1450 ਡਾਲਰ (ਕਰੀਬ ਇੱਕ ਲੱਖ ਰੁਪਏ) ਲੱਗੀ। ਇਹੀ ਨਹੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਦਾ ਸਕੋਰਸ਼ੀਟ 1100 ਡਾਲਰ (77 ਹਜ਼ਾਰ ਰੁਪਏ 'ਚ ਵਿਕਿਆ)
ਆਫੀਸ਼ੀਅਲਮੇਮੋਰਾਬਿਲਾ ਡਾਟ ਕਾਮ ਤੋਂ ਤੁਸੀਂ ਵਿਸ਼ਵ ਕੱਪ ਨਾਲ ਜੁੜੀਆਂ ਚੀਜ਼ਾਂ ਦੀ ਖਰੀਦਾਰੀ ਕਰ ਸਕਦੇ ਹੋ। ਇਸ ਵੈਬਸਾਈਟ 'ਤੇ ਭਾਰਤ ਨਾਲ ਜੁੜੀਆਂ 27 ਚੀਜ਼ਾਂ (ਗੇਂਦਾਂ, ਸਿੱਕੇ ਅਤੇ ਸਕੋਰਸ਼ੀਟ) ਦਿੱਤੀਆਂ ਗਈਆਂ ਹਨ, ਪਰ ਹੁਣ ਸਿਰਫ਼ ਤਿੰਨ ਚੀਜ਼ਾਂ ਵਿਕਰੀ ਲਈ ਬਚੀਆਂ ਹਨ। ਸੈਮੀਫਾਈਨਲ 'ਚ ਭਾਰਤ ਨੂੰ ਨਿਊ ਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਮਿਲੀ ਸੀ। ਇਸ ਮੈਚ 'ਚ ਵਰਤੀ ਗਈ ਗੇਂਦ 850 ਡਾਲਰ (59,500), ਟਾਸ 'ਚ ਇਸਤੇਮਾਲ ਕੀਤਾ ਗਿਆ ਸਿੱਕਾ 350 ਡਾਲਰ (24,500 ਰੁਪਏ) ਅਤੇ ਸਕੋਰਸ਼ੀਟ 400 ਡਾਲਰ (28,000 ਰੁਪਏ) 'ਚ ਇਸ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਭਾਰਤ ਨੇ ਆਪਣੇ ਆਖਰੀ ਲੀਗ ਮੈਚ 'ਚ ਸ੍ਰੀਲੰਕਾ ਨੂੰ ਸੱਤਾ ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ਦੀ ਗੇਂਦ 600 ਡਾਲਰ (42000 ਰੁਪਏ) 'ਚ ਵਿਕ ਚੁੱਕੀ ਹੈ।

130 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper