ਜਕਾਰਤਾ : ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਐਤਵਾਰ ਇੰਡੋਨੇਸ਼ੀਆ ਓਪਨ ਟੂਰਨਾਮੈਂਟ ਵਿਚ ਭਾਰਤ ਦੀ ਪੀ ਵੀ ਸਿੰਧੂ ਨੂੰ ਸਿੱਧੇ ਸੈੱਟਾਂ ਵਿਚ 21-15 ਤੇ 21-16 ਨਾਲ ਹਰਾ ਦਿੱਤਾ। ਇਸ ਤਰ੍ਹਾਂ ਸਿੰਧੂ ਦਾ ਸੋਨ ਤਮਗਾ ਜਿੱਤਣ ਦਾ ਸੱਤ ਮਹੀਨੇ ਪੁਰਾਣਾ ਸੁਫਨਾ ਸਾਕਾਰ ਨਹੀਂ ਹੋਇਆ। ਮੈਚ 'ਚ ਵਾਪਸੀ ਕਰਨ ਦੀਆਂ ਸਿੰਧੂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਪਾਨੀ ਕੁੜੀ ਛਾਈ ਰਹੀ।