Latest News
ਮੀਂਹ ਨਾਲ ਜਲਥਲ ਹੋਇਆ ਸ਼ਹਿਰ

Published on 17 Aug, 2019 10:46 AM.


ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਪੰਜਾਬ 'ਚ ਅਗਲੇ 72 ਘੰਟੇ ਭਾਰੀ ਬਾਰਸ਼ ਦੀ ਚੇਤਾਵਨੀ ਤੋਂ ਬਾਅਦ ਪਹਿਲੇ ਦਿਨ ਯਾਨਿ ਸ਼ਨੀਵਾਰ ਨੂੰ ਜਲੰਧਰ 'ਚ ਭਾਰੀ ਮੀਂਹ ਨਾਲ ਜਨਜੀਵਨ ਅਸਤ-ਵਿਅਸਤ ਹੋ ਗਿਆ। ਅਸਮਾਨ 'ਤੇ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸਨ। ਇਸ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਬਾਰਸ਼ ਸ਼ੁਰੂ ਹੋਈ, ਇਸ ਕਾਰਨ ਸ਼ਹਿਰ ਦੇ ਹੇਠਲੇ ਖੇਤਰਾਂ 'ਚ ਪਾਣੀ ਭਰਨ ਨਾਲ ਆਮ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ 'ਚ 120 ਫੁੱਟੀ ਰੋਡ, ਦਮੋਰੀਆ ਪੁਲ, ਗੁੜ ਮੰਡੀ, ਅਲੀ ਮੁਹੱਲਾ, ਫਗਵਾੜਾ ਗੇਟ, ਸੈਂਟਰਲ ਟਾਊਨ, ਪੁਰਾਣੀ ਸਬਜ਼ੀ ਮੰਡੀ, ਇਮਾਮ ਨਾਸਿਰ, ਗੁਲਾਬ ਦੇਵੀ ਰੋਡ, ਕਪੂਰਥਲਾ ਚੌਕ ਤੇ ਜੇ ਪੀ ਨਗਰ ਰੋਡ ਸਮੇਤ ਕਈ ਹੋਰ ਇਲਾਕਿਆਂ 'ਚ ਪਾਣੀ ਭਰਿਆ ਹੋਇਆ ਹੈ।
ਜ਼ਿਆਦਾਤਰ ਖੇਤਰਾਂ 'ਚ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਕਿ ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਦੌਰਾਨ ਜ਼ਬਰਦਸਤ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਸਥਿਤੀ ਨੂੰ ਮੱਦੇਨਜ਼ਰ ਰੱੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ 72 ਘੰਟਿਆਂ ਦੌਰਾਨ ਹਾਈ ਅਲਰਟ ਜਾਰੀ ਕਰ ਕੇ ਐੱਸ ਡੀ ਐੱਮਜ਼ ਦੀਆਂ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper