Latest News
ਦੀਪਾ ਮਲਿਕ ਤੇ ਬਜਰੰਗ ਪੂਨੀਆ ਨੂੰ ਰਾਜੀਵ ਗਾਂਧੀ ਖੇਡ ਰਤਨ

Published on 17 Aug, 2019 10:49 AM.


ਨਵੀਂ ਦਿੱਲੀ (ਨਵਾਂ ਜ਼ਮਾਨ ਸਰਵਿਸ)-ਸ਼ਨੀਵਾਰ ਨੂੰ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਐਥਲੀਟ ਦੀਪਾ ਮਲਿਕ ਅਤੇ ਭਲਵਾਨ ਬਜਰੰਗ ਪੂਨੀਆ ਨੂੰ ਦੇਸ਼ ਦੇ ਖੇਡ ਦੇ ਸਭ ਤੋਂ ਵੱਡੇ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਤ ਕੀਤਾ ਜਾਵੇਗਾ। ਦੀਪਕਾ ਮਲਿਕ ਨੇ 2016 'ਚ ਰਿਓ ਡੀ ਜਨੇਰੀਓ ਪੈਰਾ- ਓਲੰਪਿਕ 'ਚ ਸ਼ਾਟਪੁੱਟ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਏਸ਼ੀਅਨ ਖੇਡਾਂ 'ਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ।
ਉਥੇ ਹੀ ਬਜਰੰਗ ਪੂਨੀਆ ਨੇ ਬੀਤੇ ਸਾਲ ਇਹ ਐਵਾਰਡ ਨਾ ਮਿਲਣ 'ਤੇ ਅਦਾਲਤ ਜਾਣ ਦੀ ਧਮਕੀ ਦਿੱਤੀ ਸੀ। ਬਜਰੰਗ ਨੇ ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ 'ਚ 65 ਕਿਲੋਗ੍ਰਾਮ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਉਨ੍ਹਾ ਗੋਲਡ ਕੋਸਟ ਕਾਮਨਵੈਲਥ ਖੇਡਾਂ 'ਚ ਵੀ ਇਸੇ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਹ ਵਿਸ਼ਵ ਚੈਂਪੀਅਨਸ਼ਿਪ 'ਚ ਦੋ ਵਾਰ ਦੇ ਤਮਗਾ ਲੈਣ ਵਾਲੇ ਅਤੇ ਅਗਲੇ ਸਾਲ ਟੋਕੀਓ ਉਲੰਪਿਕ 'ਚ ਭਾਰਤ ਵੱਲੋਂ ਮੁੱਖ ਦਾਅਵੇਦਾਰਾਂ 'ਚ ਸ਼ਾਮਲ ਹਨ। ਅਰਜੁਨ ਪੁਰਸਕਾਰਾਂ ਦੀ ਗੱਲ ਕਰੀਏ ਤਾਂ ਕ੍ਰਿਕਟਰ ਰਵਿੰਦਰ ਜਡੇਜਾ ਅਤੇ ਪੂਨਮ ਯਾਦਵ ਸਮੇਤ 19 ਹੋਰ ਖਿਡਾਰੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੈਡਮਿੰਟਨ ਕੋਚ ਵਿਮਲ, ਟੇਬਲ ਟੈਨਿਸ ਕੋਚ ਸੰਦੀਪ ਗੁਪਤਾ ਅਤੇ ਐਥਲੈਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

300 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper