Latest News
ਏਮਜ਼ ਦੇ ਐਮਰਜੈਂਸੀ ਵਾਰਡ ਨੇੜੇ ਲੱਗੀ ਅੱਗ, ਚਾਰੇ ਪਾਸੇ ਧੂੰਆਂ ਹੀ ਧੂੰਆਂ

Published on 17 Aug, 2019 10:51 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸਿਜ਼ (ਏਮਜ਼) 'ਚ ਅੱਗ ਲੱਗ ਗਈ। ਅੱਗ ਐਮਰਜੈਂਸੀ ਵਾਰਡ ਦੇ ਕੋਲ ਟੀਚਿੰਗ ਬਲਾਕ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 34 ਗੱਡੀਆਂ ਮੌਕੇ 'ਤੇ ਪਹੁੰਚੀਆਂ। ਚੌਕਸੀ ਦੇ ਤੌਰ 'ਤੇ ਐਮਰਜੈਂਸੀ ਵਾਰਡ ਨੂੰ ਬੰਦ ਕਰ ਦਿੱਤਾ ਗਿਆ। ਇੱਥੋਂ ਮਰੀਜ਼ਾਂ ਨੂੰ ਸ਼ਿਫ਼ਟ ਕਰ ਦਿੱਤਾ ਗਿਆ। ਕੁਝ ਹੋਰ ਬਲਾਕਾਂ ਤੋਂ ਵੀ ਮਰੀਜ਼ਾਂ ਨੂੰ ਸ਼ਿਫ਼ਟ ਕੀਤਾ ਗਿਆ। ਰਾਹਤ ਦੀ ਗੱਲ ਇਹ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਅੱਗ ਸ਼ਾਰਟ-ਸਰਕਟ ਕਾਰਨ ਲੱਗੀ। ਅੱਗ ਲੱਗਦੇ ਹੀ ਹਸਪਤਾਲ 'ਚ ਅਫ਼ਰਾ-ਤਫ਼ਰੀ ਮਚ ਗਈ। ਹਰ ਪਾਸੇ ਧੂੰਆਂ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਟੀਚਿੰਗ ਬਲਾਕ 'ਚ ਲੱਗੀ ਅਤੇ ਇਹ ਸ਼ਾਮ ਦੇ ਸਮੇਂ ਲੱਗੀ, ਉਦੋਂ ਬਲਾਕ ਖਾਲੀ ਸੀ। ਇੱਥੇ ਕਈ ਲੈਬਜ਼ ਅਤੇ ਪ੍ਰੋਫੈਸਰਾਂ ਦੇ ਕੈਬਿਨ ਹਨ। ਫਾਇਰ ਬ੍ਰਿਗੇਡ ਕਰਮਚਾਰੀ ਸ਼ੀਸ਼ੇ ਤੋੜ ਕੇ ਅੰਦਰ ਦਾਖ਼ਲ ਹੋਏ। ਟੀਚਿੰਗ ਬਲਾਕ ਇੱਕ ਨਾਨ-ਪੇਸ਼ੈਂਟ ਬਲਾਕ ਹੈ, ਮਤਲਬ ਉਥੇ ਮਰੀਜ਼ ਨਹੀਂ ਰਹਿੰਦੇ। ਬਲਾਕ 'ਚ ਰਿਸਰਚ ਲੈਬ, ਡਾਕਟਰਾਂ ਦੇ ਕਮਰੇ ਆਦਿ ਹਨ। ਹਾਲਾਂਕਿ ਇਹ ਏਮਜ਼ ਦੇ ਐਮਰਜੈਂਸੀ ਵਾਰਡ ਦੇ ਨਾਲ ਲੱਗਾ ਹੋਇਆ ਹੈ, ਇਸ ਕਾਰਨ ਐਮਰਜੈਂਸੀ ਵਾਰਡ ਨੂੰ ਖਾਲੀ ਕਰਾ ਲਿਆ ਗਿਆ। ਅੱਗ ਸ਼ਾਮ ਕਰੀਬ 5 ਵਜੇ ਲੱਗੀ।

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper