Latest News
ਭਾਰਤੀ ਫੌਜ ਦੀ ਜਵਾਬੀ ਕਾਰਵਾਈ 'ਚ ਪਾਕਿ ਚੌਕੀ ਤਬਾਹ

Published on 17 Aug, 2019 10:52 AM.


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਅੱਤਵਾਦੀ ਘੁਸਪੈਠ ਕਰਾਉਣ ਲਈ ਐੱਲ ਓ ਸੀ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਗੋਲੀਬੰਦੀ ਦੀ ਉਲੰਘਣ ਕਰ ਰਿਹਾ ਹੈ, ਜਿਸ ਦਾ ਭਾਰਤ ਸਖ਼ਤੀ ਨਾਲ ਜਵਾਬ ਦੇ ਰਿਹਾ ਹੈ। ਭਾਰਤੀ ਫੌਜ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਦੇ ਕੋਲ ਸਰਹੱਦ ਪਾਰ ਇੱਕ ਪਾਕਿਸਤਾਨੀ ਪੋਸਟ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨ ਵੱਲੋਂ ਸਵੇਰੇ ਲੱਗਭੱਗ 6.30 ਗੋਲੀਬਾਰੀ ਦਾ ਉਲੰਘਣ ਕੀਤਾ ਗਿਆ ਸੀ। ਇਸ ਗੋਲੀਬਾਰੀ 'ਚ ਭਾਰਤੀ ਫੌਜ ਦੇ ਲਾਂਸ ਨਾਇਕ ਸੰਦੀਪ ਥਾਪਾ ਸ਼ਹੀਦ ਹੋ ਗਏ। ਪਾਕਿਸਤਾਨ ਵੱਲੋਂ ਗੋਲੀਬਾਰੀ ਦਾ ਭਾਰਤੀ ਫੌਜ ਡਟਕੇ ਮੁਕਾਬਲਾ ਕਰ ਰਹੇ ਹਨ। ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ 'ਤੇ ਭਾਰਤ ਦੇ ਫੈਸਲੇ ਦੇ ਖਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਹੁਣ ਅੱਤਵਾਦੀਆਂ ਨੂੰ ਭਾਰਤ 'ਚ ਭੇਜਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਭਾਰਤ 'ਚ ਅੱਤਵਾਦੀ ਭੇਜਣ ਦੇ ਇਰਾਦੇ ਨਾਲ ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ ਓ ਸੀ) 'ਤੇ ਕਈ ਪੁਆਇੰਟ ਤੈਅ ਕੀਤੇ ਹਨ। ਘੁਸਪੈਠ ਲਈ ਪਾਕਿਸਤਾਨ ਨੇ ਪੀ ਓ ਕੇ 'ਚ ਨੀਲਮ ਵੈਲੀ ਦੇ ਕੋਲ ਕਾਲੀ ਘਾਟੀ ਏਰੀਆ 'ਚ ਇੱਕ ਵੱਡਾ ਕਮਿਊਨੀਕੇਸ਼ਨ ਹੱਬ ਵੀ ਤਿਆਰ ਕੀਤਾ ਹੈ। ਇਸ ਦਾ ਕੰਮ ਭਾਰਤ 'ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨਾ ਹੈ।

347 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper