Latest News
ਫ਼ਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ : ਮਾੜੀਮੇਘਾ

Published on 19 Aug, 2019 11:53 AM.


ਫਤਿਆਬਾਦ (ਸਰਬਜੋਤ ਸਿੰਘ ਸੰਧਾ)-ਸੀ ਪੀ ਆਈ ਦਾ ਵਫਦ ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਪੰਜਾਬ ਕਿਸਾਨ ਸਭਾ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਧੂੰਦਾ, ਹਰਬੰਸ ਸਿੰਘ ਵੜਿੰਗ ਅਤੇ ਚੈਂਚਲ ਸਿੰਘ ਧੂੰਦਾ ਦੀ ਅਗਵਾਈ ਹੇਠ ਪਿੰਡ ਧੂੰਦਾ ਵਿਖੇ ਹੜ੍ਹ ਮਾਰੇ ਇਲਾਕਿਆਂ ਦਾ ਪਤਾ ਲੈਣ ਗਿਆ। ਮੌਜੂਦਾ ਸਥਿਤੀ ਇਹ ਹੈ ਕਿ ਦਰਿਆਵਾਂ ਦੇ ਪਾਣੀ ਦੀ ਮਾਰ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਪਾਣੀ ਦੀ ਮਾਰ ਥੱਲੇ ਪਿੰਡ ਧੂੰਦੇ ਤੋਂ ਇਲਾਵਾ ਗੋਇੰਦਵਾਲ ਸਾਹਿਬ, ਖੱਖ, ਜੌਹਲ, ਮੁੰਡਾ ਪਿੰਡ, ਘੜਕਾ, ਗੁੱਜਰਪੁਰਾ, ਚੰਬਾ, ਕਰਮੂਵਾਲਾ ਆਦਿ ਪਿੰਡ ਆਏ ਹਨ। ਇਹਨਾਂ ਪਿੰਡਾਂ ਦੇ ਕਿਸਾਨਾਂ ਦੀ ਮੰਗ ਹੈ ਕਿ ਦਰਿਆ ਦਾ ਪਾਣੀ ਹਰ ਸਾਲ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਪਾਣੀ ਦੀ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਵਾਸਤੇ ਦਰਿਆ ਨੂੰ ਡੂੰਘਾ ਕਰਕੇ ਦੋਹੀਂ ਪਾਸੀਂ ਪੱਕੇ ਬੰਨ੍ਹ ਬਣਾ ਕੇ ਦਰਿਆ ਨੂੰ ਨਹਿਰ ਦਾ ਰੂਪ ਦਿੱਤਾ ਜਾਵੇ।ਇਹ ਕੰਮ ਕਰਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਚ ਸਕਦੀਆਂ ਹਨ। ਮਾੜੀਮੇਘਾ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜ਼ਿਲ੍ਹਾ ਪੱਧਰ ਦਾ ਅਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ ਹੈ। ਉਹਨਾ ਕਿਹਾ ਕਿ ਸਰਕਾਰ ਨੇ ਹੁਣ ਤੱਕ 2018 'ਚ ਹੜ੍ਹਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ, ਇਸ ਲਈ ਸਰਕਾਰ ਫ਼ੌਰੀ ਤੌਰ 'ਤੇ 2018 ਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ ।ਜਿਹੜਾ ਨੁਕਸਾਨ ਹੁਣ ਹੋਇਆ ਹੈ, ਇਸ ਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ। ਉਹਨਾ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਇਸ ਮੌਕੇ ਸਰਪੰਚ ਸਵਰਨ ਸਿੰਘ, ਮੈਂਬਰ ਪੰਚਾਇਤ ਹਰਜਿੰਦਰ ਸਿੰਘ, ਮੈਂਬਰ ਰੂਪ ਸਿੰਘ, ਸੋਹਣ ਸਿੰਘ, ਜੱਸਾ ਸਿੰਘ, ਬਲਬੀਰ ਸਿੰਘ, ਲੱਖਾ ਸਿੰਘ, ਯਾਦਵਿੰਦਰ ਸਿੰਘ ਯਾਦੀ, ਅੰਮ੍ਰਿਤਪਾਲ ਸਿੰਘ, ਹੀਰਾ ਸਿੰਘ ਅਤੇ ਬਲਬੀਰ ਸਿੰਘ ਹਾਜ਼ਰ ਸਨ।
ਚੰਡੀਗੜ੍ਹ (ਗੁਰਜੀਤ ਬਿੱਲਾ)-ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਸਾਬਕਾ ਅੱੈਮ ਐੱਲ ਏ ਅਤੇ ਜੋਗਿੰਦਰ ਸਿੰਘ ਸੀਨੀਅਰ ਕਮਿਊਨਿਸਟ ਆਗੂ ਪਿੰਡ ਗੋਪਾਲਪੁਰਾ ਉਤੇ ਆਧਾਰਤ ਇਕ ਡੈਲੀਗੇਸ਼ਨ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਮਿਲਿਆ। ਉਹਨਾਂ ਅੰਮ੍ਰਿਤਸਰ (ਦਿਹਾਤੀ) ਦੇ ਪਾਰਟੀ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ ਵੱਲੋਂ ਪਿੰਡ ਗੋਪਾਲਪੁਰਾ ਦੇ ਸਰਪੰਚ ਦੀ ਸ਼ਹਿ ਉਪਰ ਕਮਿਊਨਿਸਟ ਵਰਕਰਾਂ ਉਤੇ ਕੀਤੇ ਹਮਲੇ ਸੰਬੰਧੀ ਸ਼ਿਕਾਇਤੀ ਮੰਗ-ਪੱਤਰ ਡੀ ਜੀ ਪੀ ਨੂੰ ਸੌਂਪਿਆ, ਜਿਹਨਾਂ ਸਾਰੀ ਗੱਲ ਧਿਆਨ ਨਾਲ ਸੁਣ ਕੇ ਜ਼ਿਲ੍ਹੇ ਦੇ ਐੱਸ ਅੱੈਸ ਪੀ ਨੂੰ ਚਿੱਠੀ ਮਾਰਕ ਕਰ ਦਿੱਤੀ, ਜਿਸ ਮੁਤਾਬਕ ਭਲਕੇ ਜ਼ਿਲ੍ਹਾ ਸਕੱਤਰ ਐੱਸ ਐੱਸ ਪੀ ਨੂੰ ਮਿਲ ਕੇ ਸਾਰਾ ਮਾਮਲਾ ਧਿਆਨ ਵਿਚ ਲਿਆ ਕੇ ਨਿਆਂ ਕਰਨ ਲਈ ਜ਼ੋਰ ਦੇਣਗੇ। ਸਾਥੀ ਬਰਾੜ ਅਤੇ ਸਾਥੀ ਅਰਸ਼ੀ ਨੇ ਮੰਗ ਕੀਤੀ ਕਿ ਕਮਿਊਨਿਸਟ ਆਗੂਆਂ ਵਿਰੁੱਧ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਦੋਸ਼ੀ ਹਮਲਾਵਰਾਂ ਨੂੰ ਸਜ਼ਾ ਦਿੱਤੀ ਜਾਵੇ।

238 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper