Latest News
ਬਹੁਮਤ ਮਿਲਣ 'ਤੇ ਅਸੀਂ ਨਹੀਂ ਬਣਾਇਆ ਖੌਫ਼ ਦਾ ਮਾਹੌਲ : ਸੋਨੀਆ

Published on 22 Aug, 2019 11:49 AM.


ਨਵੀਂ ਦਿੱਲੀ : ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜੈਯੰਤੀ 'ਤੇ ਇਛਾਰਿਆਂ 'ਚ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਇਆ। ਸੋਨੀਆ ਗਾਂਧੀ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ਪੂਰਨ ਬਹੁਮਤ ਮਿਲਿਆ ਸੀ, ਪਰ ਉਨ੍ਹਾਂ ਨੇ ਇਸ ਦਾ ਇਸਤੇਮਾਲ ਡਰ ਦਾ ਮਾਹੌਲ ਬਣਾਉਣ 'ਚ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਯਾਦ ਅੱਜ ਵੀ ਸਾਡੇ ਦਿਲਾਂ 'ਚ ਹੈ। ਉਹ ਭਾਰਤ ਨੂੰ ਮਜ਼ਬੂਤ, ਸੁਰੱਖਿਅਤ ਅਤੇ ਆਤਮਨਿਭਰ ਬਣਾਉਣ ਦੀ ਗੱਲ ਕਰਦੇ ਸਨ।
ਸੋਨੀਆ ਗਾਂਧੀ ਨੇ ਕਿਹਾ ਕਿ 1984 'ਚ ਉਹ (ਰਾਜੀਵ ਗਾਂਧੀ) ਵਿਸ਼ਾਲ ਬਹੁਮਤ ਨਾਲ ਜਿੱਤ ਕੇ ਆਏ ਸਨ, ਪਰ ਉਨ੍ਹਾਂ ਨੇ ਉਸ ਜਿੱਤ ਦਾ ਇਸਤੇਮਾਲ ਡਰ ਦਾ ਮਾਹੌਲ ਬਣਾਉਣ ਜਾਂ ਧਮਕਾਉਣ ਲਈ ਨਹੀਂ ਕੀਤਾ। ਸੰਸਥਾਵਾਂ ਦੀ ਆਜ਼ਾਦੀ ਨੂੰ ਨਸ਼ਟ ਕਰਨ ਲਈ ਨਹੀਂ ਕੀਤਾ। ਲੋਕਤੰਤਰਿਕ ਪ੍ਰੰਪਰਾ ਅਤੇ ਜੀਵਨਸ਼ੈਲੀ ਲਈ ਖ਼ਤਰਾ ਪੈਦਾ ਕਰਨ ਲਈ ਨਹੀਂ ਕੀਤਾ। ਸੋਨੀਆ ਗਾਂਧੀ ਨੇ ਇਹ ਬਿਆਨ ਇਸ ਸਮੇਂ 'ਤੇ ਦਿੱਤਾ ਜਦੋਂ ਯੂ ਪੀ ਏ ਸਰਕਾਰ ਦੇ ਦੌਰਾਨ ਵਿੱਤ ਮੰਤਰੀ ਰਹੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਬੁੱਧਵਾਰ ਰਾਤ ਨੂੰ ਆਈ ਐਨ ਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਚਿਦੰਬਰਮ ਨੂੰ 26 ਅਗਸਤ ਤੱਕ ਸੀ ਬੀ ਆਈ ਰਿਮਾਂਡ 'ਤੇ ਭੇਜ ਦਿੱਤਾ।
ਕਾਂਗਰਸ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਵੀਰਵਾਰ ਨੂੰ ਦੋਸ਼ ਲਾਇਆ ਕਿ ਉਹ ਸੀ ਬੀ ਆਈ, ਈ ਡੀ ਦਾ ਇਸਤੇਮਾਲ 'ਵਿਅਕਤੀਗਤ ਬਦਲਾ ਲੈਣ ਵਾਲੇ ਵਿਭਾਗਾਂ' ਦੇ ਤੌਰ 'ਤੇ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ, 'ਭਾਰਤ ਨੇ ਪਿਛਲੇ ਦੋ ਦਿਨਾ 'ਚ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਦੀ ਦਿਨ-ਦਿਹਾੜੇ ਹੱਤਿਆ ਹੁੰਦੀ ਦੇਖੀ।' ਉਨ੍ਹਾ ਕਿਹਾ ਕਿ ਆਈ ਐੱਨ ਐਕਸ ਮੀਡੀਆ ਮਾਮਲੇ 'ਚ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਪਰ ਇੱਕ ਸੀਨੀਅਰ ਨੇਤਾ ਨੂੰ ਕਿਸੇ ਕਾਨੂੰਨ ਦੇ ਆਧਾਰ ਤੋਂ ਬਿਨਾਂ ਗ੍ਰਿਫ਼ਤਾਰ ਕਰ ਲਿਆ ਗਿਆ। ਸੂਰਜੇਵਾਲਾ ਨੇ ਕਿਹਾ, 'ਸਰਕਾਰ ਸੀ ਬੀ ਆਈ, ਈ ਡੀ ਦਾ ਇਸਤੇਮਾਲ ਸੱਤਾਰੂੜ ਪਾਰਟੀ ਅਤੇ ਦੇਸ਼ 'ਚ ਸ਼ਾਸਨ ਕਰਨ ਵਾਲਿਆਂ ਲਈ ਵਿਅਕਤੀਗਤ ਬਦਲਾ ਲੈਣ ਵਾਲੇ ਵਿਭਾਗਾਂ ਦੇ ਤੌਰ 'ਤੇ ਕਰ ਰਹੀ ਹੈ।'
ਉਨ੍ਹਾਂ ਇੰਦਰਾਣੀ ਮੁਖਰਜੀ ਦਾ ਜ਼ਿਕਰ ਕਰਦੇ ਹੋਏ ਕਿਹਾ, 'ਇੱਕ ਅਨੁਭਵੀ ਨੇਤਾ ਨੂੰ ਉਸ ਔਰਤ ਦੇ ਬਿਆਨ 'ਤੇ ਗ੍ਰਿਫ਼ਤਾਰ ਕੀਤਾ ਗਿਆ, ਜਿਸ 'ਤੇ ਆਪਣੀ ਹੀ ਲੜਕੀ ਦੀ ਹੱਤਿਆ ਦਾ ਦੋਸ਼ ਹੈ।'

325 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper