Latest News
ਉਤਰਾਖੰਡ 'ਚ 3 ਦਿਨਾਂ 'ਚ ਦੂਜਾ ਹੈਲੀਕਾਪਟਰ ਹਾਦਸਾ

Published on 23 Aug, 2019 11:54 AM.


ਉਤਰਕਾਸ਼ੀ : ਉਤਰਾਖੰਡ ਦੇ ਟਿਕੋਚੀ 'ਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀਆਂ ਮੁਤਾਬਕ ਉਤਰਕਾਸ਼ੀ ਜ਼ਿਲ੍ਹੇ ਦੇ ਮੈਜਿਸਟ੍ਰੇਟ ਅਸ਼ੀਸ਼ ਚੌਹਾਨ ਦੇ ਹਵਾਲੇ ਨਾਲ ਦੱਸਿਆ ਕਿ ਖਰਾਬ ਮੌਸਮ ਕਾਰਨ ਇਹ ਹੈਲੀਕਾਪਟਰ ਹਾਦਸਾ ਹੋਇਆ। ਮੈਜਿਸਟ੍ਰੇਟ ਮੁਤਾਬਕ ਇਹ ਹਾਦਸਾ ਬੱਦਲ ਫਟਣ ਤੋਂ ਬਾਅਦ ਹੜ੍ਹ ਪ੍ਰਭਾਵਤ ਇਲਾਕੇ ਅਰਾਕੋਟ 'ਚ ਹੋਇਆ। ਇਸ ਹੈਲੀਕਾਪਟਰ 'ਚ ਸਵਾਰ ਇੱਕ ਪਾਇਲਟ ਤੇ ਇੱਕ ਸਹਾਇਕ ਪਾਇਲਟ ਦੋਵੇਂ ਜ਼ਖ਼ਮੀ ਦੱਸੇ ਜਾ ਰਹੇ ਹਨ।

400 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper