Latest News
ਲੈਂਡਰ ਵਿਕਰਮ ਦੀ ਲੋਕੇਸ਼ਨ ਲੱਭ ਪਈ

Published on 08 Sep, 2019 09:42 AM.

ਬੇਂਗਲੁਰੂ : ਇਸਰੋ ਮੁਖੀ ਡਾ. ਕੇ ਸਿਵਾਨ ਨੇ ਐਤਵਾਰ ਕਿਹਾ ਕਿ ਚੰਨ ਦੀ ਸਤਹ 'ਤੇ ਲੈਂਡਰ ਵਿਕਰਮ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਹੈ। ਆਰਬਿਟਰ ਨੇ ਉਸ ਦੀ ਇਕ ਥਰਮਲ ਇਮੇਜ ਕਲਿਕ ਕੀਤੀ ਹੈ। ਹਾਲਾਂਕਿ ਵਿਕਰਮ ਨਾਲ ਸੰਪਰਕ ਨਹੀਂ ਹੋ ਸਕਿਆ, ਯਤਨ ਜਾਰੀ ਹਨ ਤੇ ਸੰਪਰਕ ਜਲਦ ਹੋ ਜਾਵੇਗਾ। ਵਿਗਿਆਨੀਆਂ ਮੁਤਾਬਕ ਉਨ੍ਹਾਂ ਕੋਲ ਵਿਕਰਮ ਨਾਲ ਸੰਪਰਕ ਕਾਇਮ ਕਰਨ ਲਈ 12 ਦਿਨ ਹਨ। ਅੱਜਕੱਲ੍ਹ ਲੂਨਰ ਡੇ ਚੱਲ ਰਿਹਾ ਹੈ। ਇਕ ਲੂਨਰ ਡੇ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਇਸ ਦੇ ਦੋ ਦਿਨ ਲੰਘੇ ਹਨ। ਅਗਲੇ 12 ਦਿਨਾਂ ਤੱਕ ਚੰਨ 'ਤੇ ਦਿਨ ਰਹੇਗਾ। ਉਸ ਦੇ ਬਾਅਦ ਰਾਤ ਹੋ ਜਾਵੇਗੀ। ਉਹ ਵੀ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦੀ ਹੈ। ਰਾਤ ਨੂੰ ਸੰਪਰਕ ਕਰਨ ਵਿਚ ਦਿੱਕਤ ਹੋਵੇਗੀ। ਇਹ ਵੀ ਖਬਰ ਹੈ ਕਿ ਵਿਕਰਮ ਲੈਂਡਿੰਗ ਵਾਲੀ ਤੈਅ ਥਾਂ ਤੋਂ 500 ਮੀਟਰ ਦੂਰ ਪਿਆ ਹੈ। ਵਿਗਿਆਨੀ ਆਰਬਿਟਰ ਰਾਹੀਂ ਵਿਕਰਮ ਨੂੰ ਸੰਦੇਸ਼ ਘੱਲਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਉਸ ਦਾ ਕਮਿਊਨੀਕੇਸ਼ਨ ਸਿਸਟਮ ਆਨ ਕੀਤਾ ਜਾ ਸਕੇ।

141 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper