Latest News
ਨੌਨਿਹਾਲ ਸਿੰਘ ਆਈ ਜੀ ਜਲੰਧਰ ਰੇਂਜ ਬਣੇ

Published on 19 Sep, 2019 09:57 AM.

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੀਰਵਾਰ 3 ਆਈ ਪੀ ਐੱਸ ਅਤੇ 8 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ/ ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ ਪੀ ਅੱੈਸ ਅਧਿਕਾਰੀਆਂ ਵਿੱਚੋਂ ਨੌਨਿਹਾਲ ਸਿੰਘ ਨੂੰ ਆਈ ਜੀ ਪੀ ਜਲੰਧਰ ਰੇਂਜ ਅਤੇ ਵਾਧੂ ਚਾਰਜ ਆਈ ਜੀ ਪੀ ਸਾਈਬਰ ਕਰਾਇਮ ਪੰਜਾਬ, ਸੁਖਚੈਨ ਸਿੰਘ ਨੂੰ ਡੀ ਆਈ ਜੀ ਪ੍ਰੋਵੀਜਿਨਿੰਗ ਪੰਜਾਬ ਅਤੇ ਵਾਧੂ ਚਾਰਜ ਕਮਿਸ਼ਨਰ ਆਫ਼ ਪੁਲਸ ਅੰਮ੍ਰਿਤਸਰ ਅਤੇ ਸਚਿਨ ਗੁਪਤਾ ਨੂੰ ਏ ਡੀ ਸੀ ਪੀ ਪੀ.ਬੀ.ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਲੁਧਿਆਣਾ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀ ਪੀ ਅੱੈਸ ਅਧਿਕਾਰੀ ਮਨਧੀਰ ਸਿੰਘ ਨੂੰ ਐੱਸ ਪੀ ਸੀ ਐੱਮ ਸਕਿਉਰਿਟੀ ਪੰਜਾਬ, ਸੁਸ਼ੀਲ ਕੁਮਾਰ ਨੂੰ ਕਮਾਂਡੈਂਟ ਤੀਜੀ ਆਈ ਆਰ ਬੀ ਲੁਧਿਆਣਾ ਅਤੇ ਵਾਧੂ ਚਾਰਜ ਏ ਆਈ ਜੀ ਐੱਨ ਆਰ ਆਈ, ਲੁਧਿਆਣਾ, ਹੇਮ ਪੁਸ਼ਪ ਸ਼ਰਮਾ (ਸੀ ਆਰ ਪੀ ਐੱਫ) ਨੂੰ ਐੱਸ ਪੀ ਅਪਰੇਸ਼ਨਜ਼ ਪਠਾਨਕੋਟ, ਜਸਵੀਰ ਸਿੰਘ ਨੂੰ ਐੱਸ ਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਕੁਲਵੰਤ ਰਾਏ ਨੂੰ ਐੱਸ ਪੀ ਪੀ ਬੀ ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਮੁਕਤਸਰ ਸਾਹਿਬ, ਕੁਲਵੰਤ ਸਿੰਘ ਨੂੰ ਐੱਸ ਪੀ ਅਪਰੇਸ਼ਨਜ਼, ਬਟਾਲਾ, ਹਰਪ੍ਰੀਤ ਸਿੰਘ ਨੂੰ ਐੱਸ ਪੀ ਅਪਰੇਸ਼ਨਜ਼ ਸੰਗਰੂਰ, ਰਾਕੇਸ਼ ਕੁਮਾਰ ਨੂੰ ਐੱਸ ਪੀ ਪੀ ਬੀ ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਫਿਰੋਜ਼ਪੁਰ ਅਤੇ ਮਨੋਜ ਕੁਮਾਰ ਨੂੰ ਐੱਸ ਪੀ ਹੈੱਡਕੁਆਰਟਰਜ਼ ਪਠਾਨਕੋਟ ਵਜੋਂ ਤਾਇਨਾਤ ਕੀਤਾ ਹੈ।

247 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper