Latest News
ਪਟਾਕਾ ਫੈਕਟਰੀ 'ਚ ਧਮਾਕਾ, 6 ਮੌਤਾਂ

Published on 21 Sep, 2019 10:00 AM.

ਏਟਾ (ਨਵਾਂ ਜ਼ਮਾਨਾ ਸਰਵਿਸ)
ਉਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਪਟਾਕਾ ਬਣਾਉਣ ਵਾਲੀ ਇੱਕ ਫੈਕਟਰੀ 'ਚ ਸ਼ਨੀਵਾਰ ਨੂੰ ਹੋਏ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 2 ਲੋਕ ਗੰਭੀਰ ਰੂਪ 'ਚ ਜਖ਼ਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ 'ਚ 5 ਔਰਤਾਂ ਸ਼ਾਮਲ ਹਨ। ਇਹ ਹਾਦਸਾ ਮਿਰਹਚੀ ਇਲਾਕੇ 'ਚ ਹੋਇਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਬਟਾਲਾ ਸ਼ਹਿਰ 'ਚ ਇੱਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਚ 23 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 15 ਲੋਕ ਜਖ਼ਮੀ ਹੋਏ ਸਨ। ਧਮਾਕੇ ਵਾਲੀ ਜਗ੍ਹਾ ਦੀ ਇਮਾਰਤ ਢਹਿ-ਢੇਰੀ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਮਲਬਾ ਹਟਾ ਕੇ ਰੈਸਕਿਊ ਅਪਰੇਸ਼ਨ ਚਲਾਇਆ। ਫਿਲਹਾਲ 6 ਲਾਸ਼ਾਂ ਬਰਾਮਦ ਹੋਈਆਂ ਹਨ ਤੇ 2 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਮਿਰਹਚੀ ਮੁਹੱਲਾ ਗੱਡਾ ਦੇ ਇੱਕ ਮਕਾਨ 'ਚ ਆਤਿਸ਼ਬਾਜ਼ੀ ਬਣਾਈ ਜਾ ਰਹੀ ਸੀ।
ਮੁੰਨੀ ਦੇਵੀ ਦੇ ਨਾਂਅ ਪਟਾਕਾ ਫੈਕਟਰੀ ਦਾ ਲਾਇਸੰਸ ਹੈ। ਇਸ ਘਟਨਾ ਸਮੇਂ ਕਈ ਲੋਕ ਫੈਕਟਰੀ 'ਚ ਮੌਜੂਦ ਸਨ। ਸਵੇਰੇ ਕਰੀਬ 11 ਵਜੇ ਮਕਾਨ 'ਚ ਤੇਜ਼ ਧਮਾਕਾ ਹੋਇਆ।
ਇਸ ਤੋਂ ਬਾਅਦ ਕਈ ਹੋਰ ਧਮਾਕੇ ਹੋਏ। ਮ੍ਰਿਤਕਾਂ 'ਚ ਰੰਜਨੀ, ਸ਼ੀਤਲ, ਸੋਨੀ, ਮੁੰਨੀ ਦੇਵੀ, ਖੁਸ਼ੀਨਾ ਅਤੇ ਇੱਕ ਅਣਪਛਾਤਾ ਸ਼ਾਮਲ ਹੈ। ਉਥੇ ਹੀ ਮਾਧੁਰੀ ਦੇਵੀ, ਨੂਤਨ, ਮੀਰਾ, ਰਿਸ਼ਭ ਅਤੇ ਪ੍ਰਤੀਕ ਸਮੇਤ ਕਈ ਜ਼ਖਮੀ ਹੋ ਗਏ।

317 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper