Latest News
ਭਾਰਤ ਨੂੰ ਮਿਲਿਆ ਰਾਫੇਲ

Published on 08 Oct, 2019 08:56 AM.


ਪੈਰਿਸ : ਭਾਰਤ ਨੂੰ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਮਿਲ ਗਿਆ ਹੈ। ਏਅਰ ਫੋਰਸ ਡੇ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਬੌਦਰੋ 'ਚ ਦਸੌਂ ਕੰਪਨੀ 'ਚ ਪਹੁੰਚ ਕੇ ਇਸ ਦੀ ਡਲਿਵਰੀ ਲਈ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਰਾਫ਼ੇਲ ਜਹਾਜ਼ ਦੇ ਸ਼ਾਮਲ ਹੋਣ ਨਾਲ ਏਅਰ ਫੋਰਸ ਦੀ ਤਾਕਤ 'ਚ ਵਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ 36 ਰਾਫ਼ੇਲ ਜੈੱਟ ਜਹਾਜ਼ਾਂ ਦਾ ਪਹਿਲਾ ਜਹਾਜ਼ ਭਾਰਤ ਨੂੰ ਮੰਗਲਵਾਰ ਨੂੰ ਹੀ ਮਿਲ ਜਾਵੇਗਾ, ਪਰ ਚਾਰ ਜਹਾਜ਼ਾਂ ਨੂੰ ਇਸ ਪਹਿਲੀ ਖੇਪ ਨੂੰ ਭਾਰਤ ਪਹੁੰਚਣ 'ਚ ਅਗਲੇ ਸਾਲ ਮਈ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਸਾਰੇ 36 ਰਾਫ਼ੇਲ ਜੈੱਟ ਜਹਾਜ਼ ਸਤੰਬਰ 2022 ਤੱਕ ਭਾਰਤ ਪਹੁੰਚਣ ਦੀ ਉਮੀਦ ਹੈ। ਰਾਜਨਾਥ ਸਿੰਘ ਨੇ ਰਾਫੇਲ ਹਾਸਲ ਕਰਨ ਤੋਂ ਪਹਿਲਾਂ ਉਸ ਦੀ ਪੂਜਾ ਕੀਤੀ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper