Latest News
ਲਿੰਚਿੰਗ ਭਾਰਤੀ ਨਹੀਂ, ਪੱਛਮੀ ਤਰੀਕਾ : ਭਾਗਵਤ

Published on 08 Oct, 2019 08:58 AM.


ਨਾਗਪੁਰ : ਦੁਸਹਿਰੇ 'ਤੇ ਆਰ ਐੱਸ ਐੱਸ ਹੈੱਡਕੁਆਰਟਰ 'ਤੇ ਆਯੋਜਿਤ ਪ੍ਰੋਗਰਾਮ ਵਿਚ ਇਸ ਦੇ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਦੇ ਆਪਣੇ ਨਜ਼ਰੀਏ 'ਤੇ ਕਾਇਮ ਹੈ। ਰਾਸ਼ਟਰ ਦੀ ਸ਼ਾਨ ਤੇ ਅਮਨ ਲਈ ਕੰਮ ਕਰ ਰਹੇ ਸਾਰੇ ਭਾਰਤੀ ਹਿੰਦੂ ਹਨ। ਜਿਹੜੇ ਭਾਰਤੀ ਪੂਰਵਜ਼ਾਂ ਦੇ ਵੰਸ਼ ਵਿਚੋਂ ਹਨ, ਉਹ ਸਾਰੇ ਆਪਸ ਵਿਚ ਮਿਲਜੁਲ ਕੇ ਦੇਸ਼ ਦੀ ਸ਼ਾਨ ਤੇ ਅਮਨ ਵਧਾਉਣ ਦੇ ਕੰਮ ਵਿਚ ਜੁਟ ਜਾਂਦੇ ਹਨ, ਉਹ ਸਾਰੇ ਭਾਰਤੀ ਹਿੰਦੂ ਹਨ।
ਉਨ੍ਹਾ ਕਿਹਾ ਕਿ ਲਿੰਚਿੰਗ ਦੀਆਂ ਘਟਨਾਵਾਂ ਨਾਲ ਸੰਘ ਦੇ ਸੋਇਮ ਸੇਵਕਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਲਿੰਚਿੰਗ ਵਰਗਾ ਸ਼ਬਦ ਭਾਰਤ ਦਾ ਹੈ ਹੀ ਨਹੀਂ, ਕਿਉਂਕਿ ਭਾਰਤ ਵਿਚ ਅਜਿਹਾ ਕੁਝ ਹੁੰਦਾ ਹੀ ਨਹੀਂ ਸੀ। ਲਿੰਚਿੰਗ ਸ਼ਬਦ ਦੀ ਉਤਪਤੀ ਭਾਰਤੀ ਲੋਕਾਚਾਰ ਵਿਚੋਂ ਨਹੀਂ ਹੋਈ। ਅਜਿਹੇ ਸ਼ਬਦ ਨੂੰ ਭਾਰਤੀਆਂ 'ਤੇ ਨਾ ਮੜ੍ਹਿਆ ਜਾਵੇ। ਲਿੰਚਿੰਗ ਪੱਛਮੀ ਤਰੀਕਾ ਹੈ ਅਤੇ ਦੇਸ਼ ਨੂੰ ਬਦਨਾਮ ਕਰਨ ਲਈ ਭਾਰਤ ਦੇ ਸੰਦਰਭ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਭਾਗਵਤ ਨੇ ਧਾਰਾ 370 ਖਤਮ ਕਰਨ ਲਈ ਮੋਦੀ ਸਰਕਾਰ ਦੀ ਜ਼ੋਰਦਾਰ ਤਾਰੀਫ ਕੀਤੀ। ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਆਪਣੇ ਗਲਤ ਕੰਮਾਂ ਨੂੰ ਲੁਕੋਣ ਲਈ ਸੰਘ ਨੂੰ ਕੋਸਣ ਦਾ ਮੰਤਰ ਸਿੱਖ ਲਿਆ ਹੈ। ਉਨ੍ਹਾ ਆਪਣੇ ਭਾਸ਼ਣ ਵਿਚ ਮਹਾਤਮਾ ਗਾਂਧੀ ਤੇ ਗੁਰੂ ਨਾਨਕ ਦਾ ਵੀ ਜ਼ਿਕਰ ਕੀਤਾ।

296 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper