Latest News
ਭਾਗਵਤ ਦੀ 'ਲਿੰਚਿੰਗ ਪਰਿਭਾਸ਼ਾ' ਨੂੰ ਓਵੈਸੀ ਤੇ ਦਿਗਵਿਜੇ ਨੇ ਭੰਡਿਆ

Published on 09 Oct, 2019 11:42 AM.


ਨਵੀਂ ਦਿੱਲੀ : ਮੌਬ ਲਿੰਚਿੰਗ 'ਤੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ਬਿਆਨ 'ਤੇ ਏ ਆਈ ਐੱਮ ਆਈ ਐੱਮ ਦੇ ਪ੍ਰਧਾਨ ਅਸਦ-ਉਦ-ਦੀਨ ਓਵੈਸੀ ਤੇ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਤਿੱਖੀ ਟਿੱਪਣੀ ਕੀਤੀ ਹੈ। ਹੈਦਰਾਬਾਦ ਦੇ ਸਾਂਸਦ ਓਵੈਸੀ ਨੇ ਕਿਹਾ ਕਿ ਜਿਹੜੀ ਵਿਚਾਰਧਾਰਾ ਨੇ ਗਾਂਧੀ ਤੇ ਤਬਰੇਜ਼ ਦੀ ਹੱਤਿਆ ਕੀਤੀ, ਉਸ ਤੋਂ ਜ਼ਿਆਦਾ ਭਾਰਤ ਦੀ ਬਦਨਾਮੀ ਨਹੀਂ ਹੋ ਸਕਦੀ। ਦਿਗਵਿਜੇ ਨੇ ਕਿਹਾ ਹੈ ਕਿ ਜਿਸ ਦਿਨ ਭਾਗਵਤ ਇਕਜੁਟਤਾ ਦੇ ਸੰਦੇਸ਼ ਦੀ ਪਾਲਣਾ ਕਰਨ ਲੱਗਣਗੇ, ਉਸ ਦਿਨ ਮੌਬ ਲਿੰਚਿੰਗ ਤੇ ਨਫਰਤ ਵਰਗੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਓਵੈਸੀ ਨੇ ਭਾਗਵਤ ਦੀ ਇਹ ਕਹਿਣ ਲਈ ਨਿੰਦਾ ਕੀਤੀ ਹੈ ਕਿ ਮੌਬ ਲਿੰਚਿੰਗ ਪੱਛਮੀ ਤਰੀਕਾ ਹੈ ਤੇ ਦੇਸ਼ ਨੂੰ ਬਦਨਾਮ ਕਰਨ ਲਈ ਇਸ ਦੀ ਭਾਰਤ ਦੇ ਸੰਦਰਭ ਵਿਚ ਵਰਤੋਂ ਨਹੀਂ ਕਰਨੀ ਚਾਹੀਦੀ। ਓਵੈਸੀ ਨੇ ਟਵੀਟ ਕੀਤਾ, 'ਮੌਬ ਲਿੰਚਿੰਗ ਦੇ ਪੀੜਤ ਭਾਰਤੀ ਹਨ। ਮੌਬ ਲਿੰਚਿੰਗ ਦੇ ਦੋਸ਼ੀਆਂ ਨੂੰ ਹਾਰ ਕਿਸ ਨੇ ਪਾਏ ਸਨ। ਕਿਸ ਨੇ ਉਨ੍ਹਾਂ ਨੂੰ ਤਿਰੰਗੇ ਵਿਚ ਲਪੇਟਿਆ ਸੀ। ਸਾਡੇ ਕੋਲ ਗੌਡਸੇ ਪ੍ਰੇਮੀ ਭਾਜਪਾ ਸਾਂਸਦ ਹਨ। ਭਾਗਵਤ ਭੀੜ ਹੱਤਿਆ ਰੋਕਣ ਦੀ ਗੱਲ ਨਹੀਂ ਕਰ ਰਹੇ, ਉਹ ਕਹਿ ਰਹੇ ਹਨ ਕਿ ਇਸ ਨੂੰ ਲਿੰਚਿੰਗ ਨਾ ਕਹੋ।' ਭਾਗਵਤ ਨੇ ਦੁਸਹਿਰੇ 'ਤੇ ਨਾਗਪੁਰ ਵਿਚ ਆਰ ਐੱਸ ਐੱਸ ਦੀ ਵਿਜੇ ਦਸ਼ਮੀ ਰੈਲੀ ਵਿਚ ਕਿਹਾ ਸੀ ਕਿ ਭਾਰਤੀ ਪਰਿਪੇਖ ਵਿਚ ਲਿੰਚਿੰਗ ਸ਼ਬਦ ਦੀ ਵਰਤੋਂ ਕਰਨੀ ਗਲਤ ਹੈ, ਇਹ ਭਾਰਤੀ ਸ਼ਬਦ ਨਹੀਂ ਹੈ।

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper