Latest News
ਮੋਬਾਇਲ ਬੈਟਰੀ ਬਣਾਉਣ ਵਾਲੇ ਤਿੰਨ ਵਿਗਿਆਨੀਆਂ ਨੂੰ ਕੈਮਿਸਟਰੀ ਦਾ ਨੋਬੇਲ ਪੁਰਸਕਾਰ

Published on 09 Oct, 2019 11:46 AM.


ਸਟਾਕਹੋਮ : 2019 ਦਾ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਵਿਗਿਆਨੀ ਪ੍ਰੋਫੈਸਰ ਜਾਹਨ ਬੀ ਗੁੱਡਇਨਫ, ਵਿਟੰਗਮ ਸਟੈਨਲੀ ਤੇ ਅਕਾਰੀ ਯੋਸ਼ੀਨੋ ਹਨ। ਗੁੱਡਇਨਫ ਅਮਰੀਕੀ ਪ੍ਰੋਫੈਸਰ ਹਨ। ਵਿਟੰਗਮ ਇੰਗਲਿਸ਼-ਅਮਰੀਕੀ ਕੈਮਿਸਟ ਹਨ ਤੇ ਬਿੰਗਮਟਨ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਯੋਸ਼ੀਨੋ ਜਪਾਨੀ ਵਿਗਿਆਨੀ ਹੈ। ਇਨ੍ਹਾਂ ਨੇ ਲੀਥੀਅਮ ਆਇਨ ਬੈਟਰੀ ਦੀ ਖੋਜ ਕੀਤੀ ਸੀ, ਜਿਸ ਦੀ ਵਰਤੋਂ ਮੋਬਾਈਲ ਫੋਨ ਤੇ ਨੋਟਬੁਕ ਵਿਚ ਕੀਤੀ ਜਾਂਦੀ ਹੈ। ਪੁਰਸਕਾਰ ਦੇਣ ਵਾਲੀ ਜਿਊਰੀ ਨੇ ਕਿਹਾ, 'ਇਨ੍ਹਾਂ ਹਲਕੀਆਂ, ਰੀਚਾਰਜ ਹੋ ਸਕਣ ਵਾਲੀਆਂ ਤੇ ਸ਼ਕਤੀਸ਼ਾਲੀ ਬੈਟਰੀਆਂ ਦੀ ਵਰਤੋਂ ਹੁਣ ਮੋਬਾਈਲ ਫੋਨ ਤੋਂ ਲੈ ਕੇ ਲੈਪਟਾਪ ਤੇ ਇਲੈਕਟ੍ਰਿਕ ਵਹੀਕਲਾਂ ਆਦਿ ਵਿਚ ਹੁੰਦੀ ਹੈ। ਇਨ੍ਹਾਂ ਵਿਚ ਸੂਰਜੀ ਤੇ ਪਵਨ ਊਰਜਾ ਦੀ ਚੰਗੀ ਖਾਸੀ ਮਾਤਰਾ ਇਕੱਠੀ ਕੀਤੀ ਜਾ ਸਕਦੀ ਹੈ, ਜਿਸ ਨਾਲ ਪੈਟਰੋਲ-ਡੀਜ਼ਲ ਵਰਗੇ ਈਂਧਨ ਤੋਂ ਮੁਕਤ ਸਮਾਜ ਵੱਲ ਅੱਗੇ ਵਧਣਾ ਸੰਭਵ ਹੋਵੇਗਾ।'

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper