Latest News
ਸੈਲਫੀ ਵਿਦ ਟਾਇਲਟ

Published on 10 Oct, 2019 11:53 AM.


ਭੋਪਾਲ : ਮੱਧ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੰਨਿਆ ਵਿਆਹ/ ਨਿਕਾਹ ਯੋਜਨਾ ਤਹਿਤ ਲਾੜੀ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪਰ ਇਸ ਨਾਲ ਇਕ ਅਜੀਬ ਸ਼ਰਤ ਲਾਈ ਹੈ, ਜਿਸ ਤਹਿਤ ਲਾੜੇ ਨੂੰ ਟਾਇਲਟ ਵਿਚ ਖੜ੍ਹੇ ਹੋ ਕੇ ਸੈਲਫੀ ਲੈ ਕੇ ਅਰਜ਼ੀ ਵਿਚ ਲਾਉਣੀ ਹੋਵੇਗੀ। ਇਸ ਸਰਕਾਰੀ ਯੋਜਨਾ ਦਾ ਫਾਇਦਾ ਉਠਾਉਣ ਵਾਲੇ ਲਾੜਿਆਂ ਲਈ ਇਹ ਅਜਿਹਾ ਪ੍ਰੀ-ਵੈਡਿੰਗ ਸ਼ੂਟ ਸਾਬਤ ਹੋ ਰਿਹਾ ਹੈ, ਜਿਸ ਨੂੰ ਉਹ ਯਾਦ ਨਹੀਂ ਰੱਖਣਾ ਚਾਹੁੰਦੇ।
ਅਧਿਕਾਰੀ ਕਿਤੇ ਵੀ ਟਾਇਲਟ ਚੈੱਕ ਕਰਨ ਨਹੀਂ ਜਾਂਦੇ ਤੇ ਉਹ ਲਾੜੇ ਤੋਂ ਮੰਗ ਕਰਦੇ ਹਨ ਕਿ ਟਾਇਲਟ ਵਿਚ ਖਿੱਚੀ ਗਈ ਸਟੈਂਡਿੰਗ ਸੈਲਫੀ ਅਰਜ਼ੀ ਦੇ ਨਾਲ ਲਾਵੇ। ਲਾੜਿਆਂ ਨੂੰ ਸ਼ਰਮਿੰਦਾ ਕਰਨ ਵਾਲੀ ਇਹ ਸ਼ਰਤ ਪੇਂਡੂ ਇਲਾਕਿਆਂ ਦੇ ਲਾੜਿਆਂ ਲਈ ਹੀ ਨਹੀਂ, ਭੋਪਾਲ ਨਗਰ ਨਿਗਮ ਦੇ ਅਧਿਕਾਰੀ ਵੀ ਅਜਿਹੀਆਂ ਸੈਲਫੀਆਂ ਦੀ ਮੰਗ ਕਰ ਰਹੇ ਹਨ। ਭੋਪਾਲ ਦੇ ਜਹਾਂਗੀਰਾਬਾਦ ਦੇ ਇਕ ਨੌਜਵਾਨ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, 'ਸੋਚੋ ਕਿ ਮੈਰਿਜ ਸਰਟੀਫਿਕੇਟ 'ਤੇ ਲਾੜੇ ਦੀ ਅਜਿਹੀ ਫੋਟੋ ਲੱਗੇਗੀ, ਜਿਸ ਵਿਚ ਉਹ ਟਾਇਲਟ ਦੇ ਅੰਦਰ ਖੜ੍ਹਾ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਕਾਜ਼ੀ ਉਦੋਂ ਤੱਕ ਨਿਕਾਹ ਨਹੀਂ ਪੜ੍ਹੇਗਾ, ਜਦੋਂ ਤਕ ਮੈਂ ਉਸ ਨੂੰ ਅਜਿਹੀ ਫੋਟੋ ਨਹੀਂ ਦੇਵਾਂਗਾ।' ਇਹ ਨੌਜਵਾਨ ਉਨ੍ਹਾਂ 74 ਲਾੜਿਆਂ ਵਿਚ ਸ਼ਾਮਲ ਸੀ, ਜਿਨ੍ਹਾਂ ਦਾ 10 ਅਕਤੂਬਰ ਨੂੰ ਭੋਪਾਲ ਦੀ ਸੈਂਟਰਲ ਲਾਇਬ੍ਰੇਰੀ ਵਿਚ ਸਮੂਹਕ ਵਿਆਹ ਹੋਣਾ ਸੀ।
ਸਮਾਜੀ ਨਿਆਂ ਤੇ ਵਿਕਲਾਂਗ ਕਲਿਆਣ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਜੇ ਐੱਨ ਕਨਸੋਟੀਆ ਦਾ ਕਹਿਣਾ ਅਜਿਹੀ ਸੈਲਫੀ ਮੰਗਣੀ ਗਲਤ ਚੀਜ਼ ਨਹੀਂ। ਟਾਇਲਟ ਦੀ ਸ਼ਰਤ 2013 ਤੋਂ ਲਾਗੂ ਹੈ, ਪਰ ਸੈਲਫੀ ਦੀ ਸ਼ਰਤ ਕੁਝ ਸਮਾਂ ਪਹਿਲਾਂ ਹੀ ਲਾਗੂ ਕੀਤੀ ਗਈ ਹੈ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper