Latest News
ਹਮਾਰਾ ਸਿੱਧੂ ਕਿਧਰ ਹੈ?

Published on 10 Nov, 2019 11:26 AM.


ਲਾਹੌਰ : ਸ਼ਨੀਵਾਰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਵੇਲੇ ਇਮਰਾਨ ਤੇ ਨਵਜੋਤ ਸਿੰਘ ਸਿੱਧੂ ਦੀ ਯਾਰੀ ਦੇ ਹੀ ਚਰਚੇ ਰਹੇ। ਵਾਇਰਲ ਹੋਏ ਇਕ ਵੀਡੀਓ ਮੁਤਾਬਕ ਇਮਰਾਨ ਨੇ ਉਦਘਾਟਨ ਕਰਨ ਜਾਂਦਿਆਂ ਪੁੱਛਿਆ, 'ਹਮਾਰਾ ਸਿੱਧੂ ਕਿਧਰ ਹੈ? ਆ ਗਯਾ ਹੈ ਵੋ? ' ਇਸ 'ਤੇ ਉਨ੍ਹਾ ਨਾਲ ਤੁਰ ਰਹੇ ਲੋਕ ਹੱਸ ਪਏ। ਇਕ ਬੰਦੇ ਨੇ ਇਮਰਾਨ ਨੂੰ ਦੱਸਿਆ ਕਿ ਦੂਜੇ ਪਾਸੇ ਗੇਟ ਬੰਦ ਕਰ ਦਿੱਤੇ ਗਏ ਹਨ ਤੇ ਉਹ ਜੱਥੇ ਦੀ ਲਾਈਨ ਵਿਚ ਲੱਗ ਗਏ ਹਨ। ਇਮਰਾਨ ਨੇ ਇਹ ਵੀ ਕਿਹਾ ਕਿ ਜੇ ਸਿੱਧੂ ਨੂੰ ਉਦਘਾਟਨ ਸਮਾਰੋਹ ਵਿਚ ਆਉਣ ਤੋਂ ਰੋਕਿਆ ਗਿਆ ਤਾਂ ਉਹ ਸਿੱਧੂ ਨੂੰ ਹੋਰ ਹੀਰੋ ਬਣਾਉਣਗੇ।

47 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper