Latest News
ਲਾਹੌਰ 'ਵਰਸਿਟੀ 'ਚ ਜੇ ਐੱਨ ਯੂ ਵਰਗੇ ਨਾਅਰੇ

Published on 18 Nov, 2019 11:13 AM.


ਲਾਹੌਰ : ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਜੈਅੰਤੀ ਤੋਂ ਪਹਿਲਾਂ ਲਿਟਰੇਚਰ ਫੈਸਟੀਵਲ ਦੌਰਾਨ ਲਾਹੌਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਮਵਾਰ ਨਾਅਰੇ ਲਾਏ : 'ਹਮ ਕਯਾ ਮਾਂਗੇ-ਆਜ਼ਾਦੀ, ਪੜ੍ਹਨੇ ਕੀ ਆਜ਼ਾਦੀ, ਸਾਥੀ ਚੁਨਨੇ ਕੀ ਆਜ਼ਾਦੀ।' ਵਿਦਿਆਰਥੀਆਂ ਨੇ ਇਨ੍ਹਾਂ ਨਾਅਰਿਆਂ ਵਾਲੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੇ। ਫੇਸਬੁਕ ਤੇ ਟਵਿੱਟਰ 'ਤੇ ਇਹ ਪਾਕਿਸਤਾਨ ਹੀ ਨਹੀਂ, ਭਾਰਤ ਵਿਚ ਵੀ ਕਾਫੀ ਟਰੈਂਡ ਹੋ ਰਹੇ ਹਨ। ਵਿਦਿਆਰਥੀਆਂ ਨੇ 'ਜਬ ਲਾਲ-ਲਾਲ ਲਹਿਰਾਏਗਾ, ਤਬ ਹੋਸ਼ ਠਿਕਾਨੇ ਆਏਗਾ' ਤੇ 'ਸੁਰਖ ਹੋਗਾ, ਸੁਰਖ ਹੋਗਾ, ਏਸ਼ੀਆ ਸੁਰਖ ਹੋਗਾ' ਵਰਗੇ ਨਾਅਰੇ ਵੀ ਲਾਏ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper