Latest News
ਚੇਨਈ ਦੇ ਇੰਜੀਨੀਅਰ ਨੇ ਲੱਭਿਆ ਚੰਨ 'ਤੇ ਲੈਂਡਰ 'ਵਿਕਰਮ' ਦਾ ਮਲਬਾ

Published on 03 Dec, 2019 11:43 AM.


ਚੇਨਈ : ਇਥੋਂ ਦੇ ਇਕ ਇੰਜੀਨੀਅਰ ਨੂੰ ਅਮਰੀਕੀ ਪੁਲਾੜ ਜਥੇਬੰਦੀ 'ਨਾਸਾ' ਨੇ ਭਾਰਤ ਦੇ ਚੰਦਰਯਾਨ-2 ਦੇ ਲੈਂਡਰ 'ਵਿਕਰਮ' ਦਾ ਮਲਬਾ ਲੱਭ ਲੈਣ ਦਾ ਸਿਹਰਾ ਦਿੱਤਾ ਹੈ। ਪੁਲਾੜ ਵਿਚ ਦਿਲਚਸਪੀ ਰੱਖਣ ਵਾਲੇ 33 ਸਾਲ ਦੇ ਸ਼ਨਮੁਗਾ ਸੁਬਰਾਮਨੀਅਮ ਨੇ ਖੁਦ ਲੂਨਰ ਰਿਕਨਾਇਸੈਂਸ ਆਰਬੀਟਲ ਕੈਮਰਾ (ਅੱੈਲ ਆਰ ਓ ਸੀ) ਨਾਲ ਤਸਵੀਰਾਂ ਡਾਊਨਲੋਡ ਕੀਤੀਆਂ ਤੇ ਮਲਬੇ ਦੀ ਮੌਜੂਦਗੀ ਬਾਰੇ ਨਾਸਾ ਨੂੰ ਸੂਚਿਤ ਕੀਤਾ। ਨਾਸਾ ਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਨੇ ਮੰਗਲਵਾਰ ਇਸ ਦੀ ਪੁਸ਼ਟੀ ਕਰ ਦਿੱਤੀ।
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ 6 ਸਤੰਬਰ ਨੂੰ ਚੰਨ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਦੌਰਾਨ ਵਿਕਰਮ ਨਾਲ ਸੰਪਰਕ ਗੁਆ ਲਿਆ ਸੀ। ਨਾਸਾ ਨੇ ਇਕ ਬਿਆਨ ਵਿਚ ਕਿਹਾ ਹੈ, 'ਸ਼ਨਮੁਗਾ ਨੇ ਸਭ ਤੋਂ ਪਹਿਲਾਂ ਵਿਕਰਮ ਦੇ ਕਰੈਸ਼ ਕਰਨ ਵਾਲੀ ਮੁੱਖ ਥਾਂ ਤੋਂ ਲੱਗਭੱਗ 750 ਮੀਟਰ ਉੱਤਰ-ਪੱਛਮ ਵਿਚ ਮਲਬਾ ਦੇਖਿਆ।' ਨਾਸਾ ਨੇ 17 ਸਤੰਬਰ ਨੂੰ ਲਈ ਗਈ ਇਕ ਮੋਜੇਕ ਛਵੀ 26 ਸਤੰਬਰ ਨੂੰ ਜਾਰੀ ਕਰਕੇ ਲੋਕਾਂ ਤੋਂ ਛਵੀਆਂ ਨਾਲ ਤੁਲਨਾ ਕਰਨ ਲਈ ਉਨ੍ਹਾਂ ਦਾ ਸਹਿਯੋਗ ਵੀ ਮੰਗਿਆ ਸੀ। ਇਸ ਦੌਰਾਨ ਸੁਬਰਾਮਨੀਅਮ ਮਲਬੇ ਦੀ ਸਹੀ ਲੋਕੇਸ਼ਨ ਦੱਸਣ ਵਾਲਾ ਪਹਿਲਾ ਸ਼ਖਸ ਬਣਿਆ। ਸੁਬਰਾਮਨੀਅਮ ਨੇ ਦੱਸਿਆ ਕਿ ਨਾਸਾ ਵੱਲੋਂ ਆਪਣੇ ਦਮ 'ਤੇ ਲੈਂਡਰ ਨੂੰ ਲੱਭਣ ਵਿਚ ਅਸਮਰਥਤਾ ਦਰਸਾਉਣ ਨੇ ਉਸ ਦੀ ਦਿਲਚਸਪੀ ਵਧਾਈ।
ਸੁਬਰਾਮਨੀਅਮ ਨੇ ਦੱਸਿਆ, 'ਮੇਰੇ ਕੋਲ ਲੈਪਟਾਪ ਉੱਤੇ ਦੋ ਤਸਵੀਰਾਂ ਸਨ। ਇਕ ਪੁਰਾਣੀ ਤਸਵੀਰ ਤੇ ਦੂਜੀ ਨਾਸਾ ਵੱਲੋਂ ਜਾਰੀ ਤਸਵੀਰ। ਲੈਪਟਾਪ ਤੇ ਇੰਟਰਨੈੱਟ ਕੁਨੈਕਸ਼ਨ ਰਾਹੀਂ ਮੈਂ ਮਲਬਾ ਲੱਭ ਲਿਆ ਤੇ 3 ਅਕਤੂਬਰ ਨੂੰ ਆਪਣੀ ਖੋਜ ਟਵਿੱਟਰ 'ਤੇ ਪਾਈ, ਪਰ ਨਾਸਾ ਨੇ ਇਸ ਦਾ ਅਧਿਕਾਰਤ ਐਲਾਨ ਕਰਨ ਵਿਚ ਦੋ ਮਹੀਨੇ ਲਾ ਦਿੱਤੇ।' ਸੁਬਰਾਮਨੀਅਮ ਮਲਬਾ ਲੱਭਣ ਲਈ ਰੋਜ਼ 7 ਘੰਟੇ ਮਿਹਨਤ ਕਰਦਾ ਸੀ। ਉਸ ਨੇ ਕਿਹਾ ਕਿ ਉਸ ਨੇ ਇਸਰੋ ਨੂੰ ਵੀ ਇਸ ਬਾਰੇ ਦੱਸਿਆ ਸੀ, ਪਰ ਉਸ ਨੇ ਕੋਈ ਹੁੰਗਾਰਾ ਨਹੀਂ ਭਰਿਆ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper