Latest News
ਅਮਰੀਕੀ ਪਰਲ ਬੰਦਰਗਾਹ 'ਤੇ ਹਮਲਾ–2 ਹਲਾਕ, ਭਾਰਤੀ ਏਅਰ ਚੀਫ ਸਹੀ-ਸਲਾਮਤ

Published on 05 Dec, 2019 11:13 AM.


ਵਾਸ਼ਿੰਗਟਨ : ਟਾਪੂਆਂ ਨਾਲ ਬਣੇ ਅਮਰੀਕੀ ਸੂਬੇ ਹਵਾਈ ਦੀ ਪਰਲ ਬੰਦਰਗਾਹ 'ਤੇ ਸ਼ੁੱਕਰਵਾਰ ਇੱਕ ਬੰਦੂਕਦਾਰੀ ਨੇ ਹਮਲਾ ਕਰ ਦਿੱਤਾ। ਜਦੋਂ ਇਹ ਹਮਲਾ ਹੋਇਆ ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌੜੀਆ ਆਪਣੀ ਟੀਮ ਨਾਲ ਉੱਥੇ ਮੌਜੂਦ ਸਨ। ਖ਼ਬਰ ਏਜੰਸੀ ਏ ਐੱਨ ਆਈ ਮੁਤਾਬਕ ਅਮਰੀਕੀ ਸਮੁੰਦਰੀ ਫ਼ੌਜ ਤੇ ਹਵਾਈ ਫ਼ੌਜ ਦੇ ਹਵਾਈ ਸਥਿਤ ਪਰਲ ਹਾਰਬਰ–ਹਿਕਮ ਜੁਆਇੰਟ ਬੇਸ ਉੱਤੇ ਮੌਜੂਦ ਏਅਰ ਚੀਫ਼ ਮਾਰਸ਼ਲ ਤੇ ਉਨ੍ਹਾ ਦੀ ਪੂਰੀ ਟੀਮ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਅਮਰੀਕੀ ਪਰਲ ਹਾਰਬਰ ਬੇਸ ਉੱਤੇ ਵੜ ਕੇ ਇੱਕ ਬੰਦੂਕਧਾਰੀ ਨੇ ਅਚਾਨਕ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਦੋ ਆਮ ਵਿਅਕਤੀ ਮਾਰੇ ਗਏ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਉੱਥੇ ਅੱਗ ਲਾਉਣ ਦਾ ਵੀ ਜਤਨ ਕੀਤਾ। ਸੁਰੱਖਿਆ ਜਵਾਨਾਂ ਨੇ ਜਦੋਂ ਉਸ ਹਮਲਾਵਰ ਨੂੰ ਫੜਨਾ ਚਾਹਿਆ ਤਾਂ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper