Latest News
ਖਰੜ 'ਚ ਮਹਿਲਾ ਟੀਚਰ ਦੀ ਹੱਤਿਆ

Published on 05 Dec, 2019 11:20 AM.


ਖਰੜ : ਇਥੇ ਸਨੀ ਇਨਕਲੇਵ ਵਿਚ ਸਥਿਤ ਪ੍ਰਾਈਵੇਟ ਸਕੂਲ ਵਿਚ ਟੀਚਰ ਸਰਬਜੀਤ ਕੌਰ ਨੂੰ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਹ ਕਰੀਬ 8 ਵਜੇ ਆਪਣੀ ਐਕਟਿਵਾ ਪਾਰਕ ਕਰ ਰਹੀ ਸੀ, ਜਦੋਂ ਅਣਪਛਾਤੇ ਨੇ ਹਮਲਾ ਕੀਤਾ। ਉਸ ਦੀ ਪੰਜ ਸਾਲ ਦੀ ਧੀ ਵੀ ਨਾਲ ਸੀ। ਐੱਸ ਐੱਸ ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਇਸ ਤੋਂ ਪਹਿਲਾਂ ਫਰਾਂਸ ਵਿਚ ਰਹਿੰਦੇ ਸਨ। ਸੀ ਸੀ ਟੀ ਵੀ ਫੁਟੇਜ਼ ਮੁਤਾਬਕ ਹਮਲਾਵਰ ਨੇ ਸ਼ਾਲ ਨਾਲ ਮੂੰਹ ਢਕਿਆ ਹੋਇਆ ਸੀ। ਹਮਲਾਵਰ ਗੋਲੀਆਂ ਮਾਰਨ ਤੋਂ ਬਾਅਦ ਭੱਜ ਗਿਆ। ਉਸ ਨੇ ਬੱਚੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਸਰਬਜੀਤ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਅੱਖੀਂ ਵੇਖਣ ਵਾਲਿਆਂ ਨੇ ਦੱਸਿਆ ਕਿ ਹਮਲਾਵਰ ਇਲਾਕੇ ਵਿਚ ਮੰਡਰਾ ਰਿਹਾ ਸੀ ਤੇ ਟੀਚਰ ਦੇ ਪੁੱਜਦਿਆਂ ਹੀ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ 30 ਸਾਲ ਦੀ ਸਰਬਜੀਤ ਤਲਾਕਸ਼ੁਦਾ ਸੀ।

303 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper