Latest News
ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ

Published on 06 Dec, 2019 10:43 AM.

ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ
ਹੈਦਰਾਬਾਦ : ਵੈਟਰਨਰੀ ਡਾਕਟਰ ਨਾਲ ਗੈਂਗਰੇਪ ਦੇ ਬਾਅਦ ਉਸ ਦਾ ਕਤਲ ਕਰਨ ਵਾਲੇ ਚਾਰੇ ਮੁਲਜ਼ਮ ਸ਼ੁੱਕਰਵਾਰ ਤੜਕੇ 'ਪੁਲਸ ਮੁਕਾਬਲੇ' ਵਿਚ ਮਾਰੇ ਗਏ। ਸਾਇਬਰਾਬਾਦ ਦੇ ਪੁਲਸ ਮੁਖੀ ਵੀ ਸੀ ਸੱਜਨਾਰ ਨੇ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ।
ਸੱਜਨਾਰ ਨੇ ਕਿਹਾ ਕਿ ਪੁਲਸ ਦੇ 10 ਮੁਲਾਜ਼ਮ ਲੇਡੀ ਡਾਕਟਰ ਦੇ ਮੋਬਾਇਲ ਫੋਨ ਦੀ ਬਰਾਮਦਗੀ ਲਈ ਇਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਲੈ ਕੇ ਗਈ ਸਨ। ਉਥੇ ਹੋਰ ਸਬੂਤ ਵੀ ਜੁਟਾਉਣੇ ਸਨ। 4 ਵਿਚੋਂ 2 ਮੁਲਜ਼ਮਾਂ ਆਰਿਫ ਤੇ ਚਿੰਤਾਕੁੰਟਾ ਨੇ ਪੱਥਰ ਮਾਰ ਕੇ ਇਕ ਪੁਲਸਮੈਨ ਦੀ ਪਿਸਤੌਲ ਖੋਹ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋ ਪੁਲਸਮੈਨ ਜ਼ਖਮੀ ਹੋ ਗਏ। ਇਕ ਪੁਲਸਮੈਨ ਦੇ ਸਿਰ ਵਿਚ ਗੋਲੀ ਲੱਗੀ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਸਵੇਰੇ ਪੌਣੇ ਛੇ ਵਜੇ ਤੋਂ ਸਵਾ ਛੇ ਵਜੇ ਦਰਮਿਆਨ ਹੋਈ। ਮੁਲਜ਼ਮਾਂ ਨੂੰ ਹਥਕੜੀ ਨਹੀਂ ਲਾਈ ਹੋਈ ਸੀ। ਸੱਜਨਾਰ ਨੇ ਕਿਹਾ ਕਿ ਪੁਲਸ ਨੇ ਮੁਕਾਬਲੇ ਤੋਂ ਪਹਿਲਾਂ ਵਾਰਨਿੰਗ ਦਿੱਤੀ ਸੀ, ਪਰ ਉਹ ਫਾਇਰਿੰਗ ਕਰਦੇ ਰਹੇ। ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਚਾਰੇ ਮਾਰੇ ਗਏ। ਮੁਕਾਬਲੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਉਂਗਲੀ ਉਠਾਉਣ 'ਤੇ ਸੱਜਨਾਰ ਨੇ ਕਿਹਾ ਕਿ ਉਹ ਕਮਿਸ਼ਨ ਸਣੇ ਸਭ ਦੇ ਸਵਾਲਾਂ ਦਾ ਜਵਾਬ ਦੇ ਦੇਣਗੇ। ਕਮਿਸ਼ਨ ਨੇ ਕਿਹਾ ਹੈ ਕਿ ਘਟਨਾ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਪੁਲਸ ਵਾਲੇ ਨਾ ਅਲਰਟ ਸਨ ਤੇ ਨਾ ਹੀ ਕਿਸੇ ਅਣਹੋਣੀ ਲਈ ਤਿਆਰ ਸਨ। ਪੁਲਸ ਨੇ ਮਰਨ ਵਾਲਿਆਂ ਨੂੰ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤਾ ਸੀ ਤੇ ਕੋਰਟ ਨੇ ਫੈਸਲਾ ਸੁਣਾਉਣਾ ਸੀ। ਜੇ ਗ੍ਰਿਫਤਾਰ ਕੀਤੇ ਵਿਅਕਤੀ ਦੋਸ਼ੀ ਸਨ ਤਾਂ ਉਨ੍ਹਾਂ ਨੂੰ ਕੋਰਟ ਦੇ ਹੁਕਮ ਮੁਤਾਬਕ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।

308 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper