Latest News
ਭਾਜਪਾ ਸਰਕਾਰ 'ਚ ਔਰਤਾਂ ਸੁਰੱਖਿਅਤ ਨਹੀਂ : ਮਾਇਆਵਤੀ

Published on 07 Dec, 2019 12:03 PM.


ਲਖਨਊ : ਉਨਾਵ ਸਮੂਹਕ ਬਲਾਤਕਾਰ ਮਾਮਲੇ 'ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜਪਾਲ ਅਨੰਦੀਬੇਨ ਪਟੇਲ ਨਾਲ ਰਾਜ ਭਵਨ 'ਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਪਹਿਲਾਂ ਮਾਇਆਵਤੀ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਭਾਜਪਾ ਦੀ ਸਰਕਾਰ 'ਚ ਹੁਣ ਔਰਤਾਂ ਸੁਰੱਖਿਅਤ ਨਹੀਂ ਹਨ। ਕੋਈ ਇਸ ਤਰ੍ਹਾਂ ਦਾ ਦਿਨ ਨਹੀਂ ਲੰਘਦਾ, ਜਦ ਔਰਤਾਂ ਖਿਲਾਫ਼ ਅਪਰਾਧ ਸਾਹਮਣੇ ਨਾ ਆਉਂਦੇ ਹੋਣ। ਜੇਕਰ ਸੂਬਾ ਸਰਕਾਰ ਅਪਰਾਧੀਆਂ 'ਤੇ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਇਨ੍ਹਾਂ ਘਟਨਾਵਾਂ 'ਤੇ ਰੋਕ ਨਹੀਂ ਲੱਗੇਗੀ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper